ਹਰਿਆਣਾ,15 ਫਰਵਰੀ (ਹਰਮੇਲ ਸਿੰਘ ਖੱਖ)-ਗੁਰਦੁਆਰਾ ਕਿਰਪਾ ਨਿਧਾਨ ਬਾਬਾ ਬੁੱਢਾ ਸਾਹਿਬ ਜੀ ਹਰਿਆਣਾ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਦੇ ਸਬੰਧ ਵਿਚ ਧਾਰਮਿਕ ਸਮਾਗਮ 16 ਫਰਵਰੀ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਜਗਦੀਪ ਸਿੰਘ ਮੁੱਖ ਸੇਵਾਦਾਰ ਨੇ ਦੱਸਿਆ ਕਿ ਧਾਰਮਿਕ ਸਮਾਗਮ ਵਿਚ ਭਾਈ ਮਹਿਤਾਬ ਸਿੰਘ ਜਲੰਧਰ, ਭਾਈ ਬਲਜੀਤ ਸਿੰਘ ਸਿਦਕੀ, ਭਾਈ ਜਸਵਿੰਦਰ ਸਿੰਘ ਪਟਵਾਰੀ, ਭਾਈ ਰਜਿੰਦਰ ਸਿੰਘ ਸਰਹਾਲਾ ਮੁੰਡੀਆਂ, ਭਾਈ ਹਰਮਿੰਦਰ ਸਿੰਘ ਸਹਿਜ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ |