ਮੁਕੇਰੀਆਂ, 15 ਫਰਵਰੀ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਮਹਾ ਸ਼ਿਵਰਾਤਰੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ ਦੇ ਸ਼ਿਵ ਮੰਦਰ ਵਿਚ ਹਵਨ ਕਰਵਾਇਆ ਗਿਆ | ਇਸ ਪਾਵਨ ਅਵਸਰ 'ਤੇ ਸਕੂਲ ਦੀ ਡਾਇਰੈਕਟਰ ਨੀਰੂ ਮੁਲਤਾਨੀ, ਪਿੰ੍ਰਸੀਪਲ ਅਰਚਨਾ ਸੂਦਨ, ਸਾਰੇ ਅਧਿਆਪਕ ਮਿਸਟਰ ਵਿਜੈ, ਮਿਸਟਰ ਪਰਮ ਦੇਵ, ਮਿਸਟਰ ਹਿਤੇਸ਼, ਪ੍ਰੀਤੀ, ਪਿ੍ਆ, ਦਲਵੀਰ ਕੌਰ, ਮਿਸ ਰੀਤੂ, ਮਿਸ ਜੁਸ਼ਵੀ ਅਤੇ ਵਿਦਿਆਰਥੀਆਂ ਨੇ ਸ਼ਰਧਾਪੂਰਵਕ ਭਾਗ ਲਿਆ | ਹਵਨ ਦੌਰਾਨ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਬੋਰਡ ਪਰੀਖਿਆਵਾਂ ਵਿਚ ਉੱਤਮ ਸਫਲਤਾ ਅਤੇ ਨਵੇਂ ਸ਼ੈਖਸ਼ਣਿਕ ਸੈਸ਼ਨ ਲਈ ਉਜਲਾ ਭਵਿੱਖ ਦੀ ਕਾਮਨਾ ਕੀਤੀ ਗਈ | ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਨੂੰ ਮਹਾ ਸ਼ਿਵਰਾਤਰੀ ਦੇ ਧਾਰਮਿਕ ਅਤੇ ਸਾਂਸਕਿ੍ਤਿਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ | ਸਕੂਲ ਦੀ ਡਾਇਰੈਕਟਰ ਨੀਰੂ ਮੁਲਤਾਨੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਾਂ ਸ਼ਿਵਰਾਤਰੀ ਸਾਨੂੰ ਆਤਮ-ਚਿੰਤਨ, ਅਨੁਸ਼ਾਸਨ ਅਤੇ ਸਕਾਰਾਤਮਿਕ ਸੋਚ ਦੀ ਪੇ੍ਰਰਨਾ ਦਿੰਦੀ ਹੈ | ਪਿੰ੍ਰਸੀਪਲ ਅਰਚਨਾ ਸੂਦਨ ਨੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਦੀ ਕਿਰਪਾ ਨਾਲ ਸਾਰੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਹੋਵੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕਾਗਰਤਾ, ਧੀਰਜ ਅਤੇ ਆਤਮ-ਵਿਸ਼ਵਾਸ ਨਾਲ ਆਪਣੇ ਲਕਸ਼ ਦੀ ਓਰ ਅੱਗੇ ਵਧਦੇ ਰਹਿਣ ਦੀ ਪੇ੍ਰਰਨਾ ਦਿੱਤੀ ਅਤੇ ਭਾਰਤੀ ਸੰਸਕਿ੍ਤੀ ਅਤੇ ਪਰੰਪਰਾਵਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ |