ਦਸੂਹਾ, 15 ਫਰਵਰੀ (ਭੁੱਲਰ)- ਦੀ ਦਸੂਹਾ ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਕਹਾਣੀਕਾਰ ਮਾਸਟਰ ਲਾਲ ਸਿੰਘ ਦੇ ਹੋਏ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਸੋਈ, ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ, ਧਰਮਪਾਲ ਸਲਗੋਤਰਾ, ਮਦਨ ਮੋਹਨ, ਮੈਨੇਜਰ ਕਾਬਲ ਸਿੰਘ, ਮੈਨੇਜਰ ਫ਼ਕੀਰ ਸਿੰਘ ਸਹੋਤਾ, ਕੈਪਟਨ ਜਸਬੀਰ ਸਿੰਘ ਕਕੋਆ, ਕੈਪਟਨ ਲਛਮਣ ਸਿੰਘ ਰੰਧਾਵਾ ਆਦਿ ਨੇ ਕਿਹਾ ਕਿ ਕਹਾਣੀਕਾਰ ਮਾਸਟਰ ਲਾਲ ਸਿੰਘ ਦਾ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਣਾ ਸਾਹਿੱਤਿਕ ਪ੍ਰੇਮੀਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਨਿਧੜਕ ਹੋ ਕੇ ਲਿਖਿਆ ਤੇ ਸਮਾਜ ਵਿਚ ਲਤਾੜੇ ਹੋਏ ਲੋਕਾਂ ਲਈ ਹਾਅ ਦਾ ਨਾਅਰਾ ਮਾਰਿਆ | ਕਹਾਣੀਕਾਰ ਸਰਦਾਰ ਲਾਲ ਸਿੰਘ ਦਾ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਣਾ ਸਾਹਿੱਤਿਕ ਪ੍ਰੇਮੀਆਂ ਵਾਸਤੇ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਪ੍ਰਤੀ ਨਿਧੜਕ ਹੋ ਕੇ ਲਿਖਿਆ ਸਮਾਜ ਵਿਚ ਲਤਾੜੇ ਹੋਏ ਲੋਕਾਂ ਲਈ ਉਨ੍ਹਾਂ ਨੇ ਹਮੇਸ਼ਾ ਹੀ ਹਾਅ ਦਾ ਨਾਅਰਾ ਮਾਰਿਆ |