ਹਰਿਆਣਾ, 17 ਫਰਵਰੀ (ਹਰਮੇਲ ਸਿੰਘ ਖੱਖ)-ਜੁਆਇੰਟ ਫੋਰਮ ਦੇ ਸੱਦੇ 'ਤੇ ਕਾਰਪੋਰੇਟ-ਪੱਖੀ ਅਤੇ ਫ਼ਿਰਕੂ ਤਾਨਾਸ਼ਾਹੀ ਦੇ ਵਿਰੁੱਧ ਅੱਜ ਪੀ.ਐਸ.ਪੀ.ਸੀ.ਐਲ ਹਰਿਆਣਾ ਵਿਖੇ ਆਪਣੇ ਹੱਕਾਂ ਪ੍ਰਤੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ, ਦੀਪਕ ਕੁਮਾਰ ਪ੍ਰਧਾਨ ਟੀ.ਐਸ.ਯੂ, ਮਨਜੀਤ ਸਿੰਘ ਪ੍ਰਧਾਨ ਏਟਕ, ਬਘੇਲ ਸਿੰਘ ਪ੍ਰਧਾਨ ਟੀ.ਐਸ.ਯੂ, ਕਿਸ਼ਨ ਕੁਮਾਰ ਪ੍ਰਧਾਨ ਸੀ.ਐਚ.ਬੀ ਪ੍ਰਧਾਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਲਟਕ ਰਹੀਆਂ ਹਨ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ, ਸਰਕਾਰੀ ਜ਼ਮੀਨਾਂ ਦੀ ਵਿੱਕਰੀ ਬੰਦ ਕੀਤੀ ਜਾਏ | ਇਸ ਮੌਕੇ ਇੰਜ: ਹਨੀ ਕੁਮਾਰ ਏ.ਏ.ਈ. ਇੰਜ: ਕੁਲਵੀਰ ਸਿੰਘ ਜੇ.ਈ, ਇੰਜ: ਨਰਿੰਦਰ ਕੁਮਾਰ ਜੇ.ਈ, ਇੰਜ: ਗੁਰਪ੍ਰੀਤ ਸਿੰਘ ਜੇ.ਈ, ਇੰਜ਼: ਰਾਕੇਸ਼ ਕੁਮਾਰ ਐਸ. ਐਸ. ਓ., ਬਲਵਿੰਦਰ ਕੌਰ ਯੂ.ਡੀ.ਸੀ. ਅਮਨਪ੍ਰੀਤ ਸਿੰਘ ਐਲ.ਡੀ.ਸੀ, ਸੁਨੀਲ ਪਾਂਡੇ ਐਲ.ਡੀ.ਸੀ, ਕੈਲਾਸ਼ ਕੁਮਾਰ ਫੋਰਮੈਨ, ਕਰਨੈਲ ਸਿੰਘ ਐਲ.ਐਮ, ਜਤਿੰਦਰ ਸਿੰਘ, ਸਿਮਰਨਜੀਤ ਸਿੰਘ, ਮਲਕੀਤ ਸਿੰਘ, ਰਮਤੇਜ ਸਿੰਘ, ਹਰਜਿੰਦਰ ਪਾਲ, ਮਨਜੀਤ ਸਿੰਘ, ਦੀਪਕ ਕੁਮਾਰ, ਜਸਵੀਰ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |