ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ) -ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ (ਹੈੱਡ ਆਫ਼ਿਸ) ਮੁਕੇਰੀਆਂ ਦੀ ਮਾਸਿਕ ਮੀਟਿੰਗ ਕੁੰਵਰ ਰਕੇਸ਼ ਸਿੰਘ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਵਿਧਾਨਿਕ ਮੰਗਾਂ ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਛੇਵੇਂ ਤਨਖ਼ਾਹ ਕਮਿਸ਼ਨ ਵਲੋਂ 2.59 ਦੇ ਗੁਣਾਂਕ ਨਾਲ ਪੈਨਸ਼ਨ ਸੋਧ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਪ੍ਰਤੀ ਸਰਕਾਰ ਦੇ ਰਵੱਈਏ ਵਾਰੇ ਵਿਚਾਰ ਚਰਚਾ ਕੀਤੀ ਗਈ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਦਿਲਾਵਰ ਸਿੰਘ, ਨਰਿੰਦਰ ਪਾਲ, ਬਿ੍ਜ ਮੋਹਨ ਸੋਨੀ, ਬਲਦੇਵ ਸਿੰਘ, ਤੀਰਥ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਗਣੇਸ਼ ਮਹਿਤਾ, ਰਾਮ ਕਿ੍ਸ਼ਨ ਅਤੇ ਅਵਤਾਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਿੱਥੇ ਪੰਜਾਬ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਬਜ਼ੁਰਗ ਪੈਨਸ਼ਨਰਾਂ ਨੂੰ ਇਸ ਤਰ੍ਹਾਂ ਖ਼ੁਆਰ ਕਰਨ ਲਈ 2027 ਦੀਆਂ ਚੋਣਾਂ ਵਿਚ ਖ਼ਮਿਆਜ਼ਾ ਭੁਗਤਣਾ ਪਵੇਗਾ ਉੱਥੇ ਉਨ੍ਹਾਂ ਪੰਜਾਬ ਦੇ ਸਮੂਹ ਪੈਨਸ਼ਨਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਇਸ ਝੂਠੀ ਤੇ ਮੱਕਾਰ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹੁਣ ਤੋਂ ਹੀ ਤਿਆਰੀ ਕੀਤੀ ਜਾਵੇ ਜਿਵੇਂ ਇਨ੍ਹਾਂ ਨੂੰ ਸੱਤਾ ਵਿਚ ਲਿਆਉਣ ਸਮੇਂ ਕੀਤੀ ਗਈ ਸੀ | ਪਿ੍ੰਸੀਪਲ ਦਵਿੰਦਰ ਸਿੰਘ ਨੇ ਜਿੱਥੇ ਮਾਨਯੋਗ ਹਾਈਕੋਰਟ ਵਿਚ ਚੱਲ ਰਹੀਆਂ ਰਿੱਟਾਂ ਦੇ ਸਟੇਟਸ ਵਾਰੇ ਜਾਣਕਾਰੀ ਦਿੱਤੀ ਉੱਥੇ ਹੀ ਸੂਬਾ ਕਮੇਟੀ ਨੂੰ ਇਹ ਸੁਝਾਅ ਦਿੱਤਾ ਕਿ ਭਵਿੱਖ ਵਿਚ ਆਪਣੇ ਵਕੀਲਾਂ ਨੂੰ ਹਰ ਮੁੱਦੇ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਕਦਮ ਪੁੱਟਿਆ ਜਾਵੇ | ਸੇਵਾ ਸਿੰਘ, ਐਂਚਲ ਸਿੰਘ, ਰਜਿੰਦਰ ਸਿੰਘ, ਕਿ੍ਸ਼ਨ ਕੁਮਾਰ ਅਤੇ ਤਰਸੇਮ ਬਹਿਲ ਨੇ ਵੀ ਵੱਖ-ਵੱਖ ਮੁੱਦਿਆਂ ਤੇ ਭਾਵ ਪੂਰਵਕ ਵਿਚਾਰ ਪੇਸ਼ ਕੀਤੇ | ਨਰਿੰਦਰ ਸਿੰਘ ਗੋਲੀ ਜ਼ਿਲ੍ਹਾ ਪ੍ਰਧਾਨ ਨੇ ਜਿੱਥੇ ਹਾਜ਼ਰ ਸਾਥੀਆਂ ਵਲੋਂ ਉਠਾਏ ਵੱਖ-ਵੱਖ ਮੁੱਦਿਆਂ ਦਾ ਸਪਸ਼ਟੀਕਰਨ ਦਿੱਤਾ | ਹਾਊਸ ਵਲੋਂ ਤਹਿਸੀਲ ਪ੍ਰਧਾਨ ਦੀ ਚੋਣ ਲਈ 9 ਮਾਰਚ 2026 ਦਿਨ ਸੋਮਵਾਰ ਨੀਅਤ ਕੀਤਾ ਗਿਆ ਜਿਸ ਲਈ ਸ੍ਰੀ ਬਲਦੇਵ ਸਿੰਘ ਕਾਲਾ ਮੰਜ ਨੂੰ ਪ੍ਰਜਾਇਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ | ਅੰਤ ਵਿਚ ਕੁੰਵਰ ਰਕੇਸ਼ ਸਿੰਘ ਨੇ ਜਿੱਥੇ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹਾਜ਼ਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਅਤੇ ਅਗਲੀ ਚੋਣ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ | ਇਸ ਸਮੇਂ ਕਿ੍ਸ਼ਨ ਗੋਪਾਲ ਚੋਪੜਾ, ਬਲਦੇਵ ਕਿ੍ਸ਼ਨ, ਦਿਲਾਵਰ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ ਅਤੇ ਤੀਰਥ ਸਿੰਘ ਤੋਂ ਇਲਾਵਾ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ |