ਟਾਂਡਾ ਉੜਮੁੜ, 18 ਫਰਵਰੀ (ਭਗਵਾਨ ਸਿੰਘ ਸੈਣੀ)- ਮਿਆਣੀ ਦੇ ਪ੍ਰਾਚੀਨ ਸ਼ਿਵ ਮੰਦਿਰ ਮਿਆਣੀ ਵਿਖੇ ਮਹਾਂ ਸ਼ਿਵਰਾਤਰੀ ਦਾ ਪ੍ਰੋਗਰਾਮ ਕਰਵਾਇਆ ਗਿਆ | ਸ਼ਿਵਾਲਾ ਮੰਦਰ ਦੇ ਮੁੱਖ ਸੇਵਾਦਾਰ ਮਨੀਸ਼ ਕੁਮਾਰ ਮਣੀ ਦੀ ਅਗਵਾਈ ਵਿਚ ਸਭ ਤੋਂ ਪਹਿਲਾਂ ਮੰਦਰ ਵਿਖੇ ਹਵਨ ਯੱਗ ਕੀਤਾ ਗਿਆ ਜਿਸ ਵਿਚ ਪੰਡਿਤ ਸਾਲੀਗ੍ਰਾਮ ਸ਼ਾਸਤਰੀ, ਪੰਡਿਤ ਸੰਜੀਵਕੁਮਾਰ, ਸੁਨੀਲ ਕੁਮਾਰ ਨੱਢਾ ਆਦ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਉਪਰੰਤ ਬੀਬੀਆਂ ਦੇ ਜੱਥੇ ਨੇ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ | ਪ੍ਰਬੰਧਕਾਂ ਵਲੋਂ ਬਾਹਰੋਂ ਆਈਆਂ ਸੰਗਤਾਂ ਲਈ ਚਾਹ ਅਤੇ ਲੰਗਰਾਂ ਦੇ ਪ੍ਰਬੰਧਾਂ ਦੇ ਨਾਲ-ਨਾਲ ਭੋਲੇ ਸ਼ੰਕਰ ਦਾ ਵਿਸ਼ੇਸ਼ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ ਸੀ | ਇਸ ਮੌਕੇ ਨੌਜਵਾਨ ਭਾਰੀ ਗਿਣਤੀ ਚ ਹਾਜ਼ਰ ਸਨ | ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਲਈ ਭਾਰੀ ਉਤਸਾਹ ਵੇਖਿਆ ਗਿਆ | ਮੰਦਰ ਨੂੰ ਰੰਗ ਬਿਰੰਗੀਆਂ ਲੜੀਆਂ ਅਤੇ ਖੁਸ਼ਬੂਦਾਰ ਫੁੱਲਾਂ ਨਾਲ ਸਜਾਇਆ ਗਿਆ | ਇਸ ਮੌਕੇ ਦਲਜੀਤ ਸਿੰਘ ਗਿਲਜੀਆਂ, ਲਖਵਿੰਦਰ ਸਿੰਘ ਲੱਖੀ, ਜਵਾਹਰ ਖੁਰਾਨਾ, ਰਜੇਸ਼ ਰਾਜੂ, ਅਰੁਣ ਕੁਮਾਰ, ਮੁਕੇਸ਼ ਕੁਮਾਰ ਭੋਲਾ, ਕਿਰਨਪਾਲ ਚੋਹਨ, ਪੁਨੀਤ ਕਨੇਡਾ, ਪੁਨੀਤ ਕੁਮਾਰ, ਰਜਨੀ ਬਾਲਾ, ਅਮਿਤ ਕਾਕਾ, ਜਤਿੰਦਰ ਚੌਹਾਨ, ਬਲਬੀਰ ਸਿੰਘ ਬੀਰੀ, ਨਰਿੰਦਰਜੀਤ ਨਿਤਨ, ਕਸਤੂਰੀ ਲਾਲ, ਹਰੀ ਰਾਮ, ਬਲਦੇਵ ਰਾਜ, ਕਰਨ, ਕਾਕਾ, ਹਰਮਨ, ਪਰਵਿੰਦਰ ਲਾਡੀ, ਸੰਨੀ ਕੁਮਾਰ, ਸੁਰਜੀਤ ਸਿੰਘ, ਨਵੀਨ ਕੁਮਾਰ, ਜੋਧਾ, ਅਤੇ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ |