16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

63ਵੇਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਹੋਏ ਫਸਵੇਂ ਮੁਕਾਬਲੇ

ਅਜੀਤ ਡੈਸਕ 19-02-2026
ਮਾਹਿਲਪੁਰ, 18 ਫਰਵਰੀ (ਰਜਿੰਦਰ ਸਿੰਘ)-ਪਿ੍ੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਕਰਵਾਏ ਜਾ ਰਹੇ 63ਵੇਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਨੇ ਮੁੱਖ ਮਹਿਮਾਨ ਵਜੋਂ ਪਿ੍ੰ. ਡਾ. ਰੋਹਤਾਸ਼, ਬਲਰਾਜ ਸਿੰਘ ਚੌਹਾਨ ਸਾਈਕਲਿਸਟ, ਮੈਨੇਜਰ ਅਰੁਣ ਕੁਮਾਰ ਭਾਰਦਵਾਜ, ਮੈਨੇਜਰ ਅਮਨਿੰਦਰ ਸਿੰਘ, ਕਸ਼ਮੀਰ ਗਿੱਲ ਕੈਨੇਡਾ, ਪਰਮਜੀਤ ਸਿੰਘ ਝੂਟੀ, ਡੀ.ਐਸ.ਓ.ਸਤਵੀਰ ਸਿੰਘ ਬੈਂਸ, ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਬਲਵੀਰ ਸਿੰਘ ਪੱਲੀ ਝਿਕੀ, ਪਿ੍ੰ. ਡਾ.ਪਰਵਿੰਦਰ ਸਿੰਘ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਸੀਤਲ ਸਿੰਘ ਲੱਡੂ, ਐਸ. ਪੀ. ਸ਼ਵਿੰਦਰਜੀਤ ਸਿੰਘ ਬੈਂਸ, ਅਮਰੀਕ ਸਿੰਘ ਬੈਂਸ, ਜੀਤ ਖਾਬੜਾ ਕੈਨੇਡਾ, ਸੇਵਕ ਸਿੰਘ ਬੈਂਸ ਅਮਰੀਕਾ, ਚੈਂਚਲ ਸਿੰਘ ਹੀਰ ਕੈਨੇਡਾ, ਸੰਜੀਵ ਕੁਮਾਰ ਡਿਪਟੀ ਮੈਨੇਜਰ, ਮੈਨੇਜਰ ਗਗਨ ਨਾਗਪਾਲ, ਗੁਰਸ਼ਰਨ ਸਿੰਘ ਕੈਨੇਡਾ, ਸਰਪੰਚ ਸਤਨਾਮ ਸਿੰਘ ਕਾਮਾ, ਗੁਰਪ੍ਰੀਤ ਸਿੰਘ ਬੈਂਸ, ਹਰਪ੍ਰੀਤ ਸਿੰਘ ਬੈਂਸ, ਅਮਰੀਕ ਸਿੰਘ ਬੈਂਸ, ਜਸਵਿੰਦਰ ਸਿੰਘ ਪੈਸਰਾਂ, ਖੇਡ ਪ੍ਰਮੋਟਰ ਤਰਸੇਮ ਭਾਅ, ਇੰਜੀ.ਤਰਲੋਚਨ ਸਿੰਘ ਸੰਧੂ, ਅਮਰਜੀਤ ਸਿੰਘ ਸੰਘਾ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਲੱਬ ਵਰਗ 'ਚ ਸੀ.ਆਈ.ਐਸ.ਐਫ.ਦਿੱਲੀ ਨੇ ਸ਼ੇਰੇ ਪੰਜਾਬ ਰੋਪੜ ਨੂੰ 4-1 ਨਾਲ ਤੇ ਆਰ.ਸੀ.ਐਫ.ਕਪੂਰਥਲਾ ਨੇ ਸੀ.ਆਰ.ਪੀ.ਐਫ. ਜਲੰਧਰ ਪੂਰੇ ਸਮੇਂ ਦੌਰਾਨ ਬਰਾਬਰ ਹਰੇ ਤੇ ਪੁਆਇੰਟਾਂ ਦੇ ਆਧਾਰ 'ਤੇ ਆਰ.ਸੀ.ਐਫ. ਤੇ ਸੀ.ਆਈ. ਐਸ.ਐਫ. ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਬੀ.ਐਸ.ਐਫ.ਜਲੰਧਰ ਤੇ ਪੰਜਾਬ ਪੁਲਿਸ ਜਲੰਧਰ ਪਹਿਲਾ ਹੀ ਸੈਮੀਫਾਈਨਲ 'ਚ ਪ੍ਰਵੇਸ਼ ਕਰ ਚੁੱਕੇ ਹਨ | ਅੰਡਰ-17 'ਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਜੇ.ਸੀ.ਟੀ ਫਗਵਾੜਾ ਨੂੰ ਪਨਾਲਟੀ ਕਿੱਕ ਰਾਹੀ 4-3 ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਦਲਜੀਤ ਸਿੰਘ ਬੈਂਸ ਇੰਗਲੈਂਡ, ਗੁਰਦੀਪ ਸਿੰਘ ਕੈਨੇਡਾ, ਨੀਰਜ ਕੁਮਾਰ, ਕੁਲਵਰਨ ਸਿੰਘ ਬੈਂਸ, ਸੁਹੇਲ ਗਾਂਧੀ ਦੁਆਬਾ ਸਕੂਲ, ਲੈਕ. ਬਲਦੇਵ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਪਿ.੍ਰੰਰੁਪਿੰਦਰਜੋਤ ਸਿੰਘ ਬੱਬੂ, ਜਗਜੀਤ ਸਿੰਘ ਗਣੇਸ਼ਪੁਰ, ਸਰਬਜੀਤ ਸਿੰਘ ਸਾਬੀ, ਮੱਖਣ ਸਿੰਘ ਕੋਠੀ, ਮਹਿੰਦਰ ਭਾਟੀਆਂ ਦਿੱਲੀ, ਹਰਨੰਦਨ ਸਿੰਘ ਖਾਬੜਾ, ਸੁਰਿੰਦਰ ਸਿੰਘ ਪੁਨੀਆ, ਕੋਚ ਬਲਵੀਰ ਸਿੰਘ, ਵਰਿੰਦਰ ਸਿੰਘ ਫਲੋਰਾ ਕੈਨੇਡਾ, ਪਰਮਜੀਤ ਸਿੰਘ ਬੈਂਸ, ਤਲਵਿੰਦਰ ਹੀਰ, ਡਾ.ਰਾਜ ਕੁਮਾਰ, ਰਾਜ ਕੁਮਾਰ ਰਾਜੂ ਚੰਡੀਗੜ੍ਹ, ਬਲਵੀਰ ਸਿੰਘ ਝੂਟੀ, ਬੰਤ ਸਿੰਘ ਬੈਂਸ, ਮਲਕੀਤ ਸਿੰਘ ਹੀਰ, ਪਿ੍ੰ. ਸੁਰਜੀਤ ਸਿੰਘ, ਸਤਪਾਲ ਜੱਸੀ, ਗੁਰਦਿਆਲ ਸਿੰਘ ਖਾਬੜਾ, ਪ੍ਰੋ. ਸਰਵਣ ਸਿੰਘ, ਕਸ਼ਮੀਰ ਸਿੰਘ ਗਹਿਲਾ, ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐੱਡ. ਅਧਿਆਪਕ ਫ਼ਰੰਟ ਵਲੋਂ ਅੱਜ ਦੇ ਪੁਤਲਾ ਫੂਕ ਪ੍ਰਦਰਸ਼ਨ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਟੋਇਆਂ 'ਚੋਂ ਉੱਡਦੀ ਧੂੜ 'ਚ ਗੁਆਚਾ 'ਆਪ' ਸਰਕਾਰ ਦਾ ਵਿਕਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।