16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਅੰਮਿ੍ਤਮ ਡਿਵਾਈਨ ਵੈਲੀ ਵਿਚ 'ਹੀਲਰਜ਼ ਰੀ-ਯੂਨੀਅਨ' ਸਮਾਗਮ ਕਰਵਾਇਆ

ਅਜੀਤ ਡੈਸਕ 19-02-2026
ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ)-ਅੰਮਿ੍ਤਮ ਡਿਵਾਈਨ ਵੈਲੀ 'ਚ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਤੇ ਅੰਮਿ੍ਤਮ ਰੇਕੀ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਤੋਂ ਪਿਛਲੇ ਸਮੇਂ ਦੌਰਾਨ ਰੇਕੀ ਹੀਿਲੰਗ ਸਿੱਖ ਚੁੱਕੇ ਦੇਸ਼-ਵਿਦੇਸ਼ ਦੇ ਸਾਰੇ ਹੀਲਰਜ਼ ਦੀ ਹੀਿਲੰਗ ਯਾਤਰਾ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ 'ਹੀਲਰਜ਼ ਰੀ-ਯੂਨੀਅਨ' ਸਮਾਗਮ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਮੈਡਮ ਮਿੱਤਲ ਪਿਛਲੇ 38 ਸਾਲਾਂ ਤੋਂ ਰੇਕੀ ਹੀਿਲੰਗ ਰਾਹੀਂ ਸਮਾਜ ਦੀ ਸੇਵਾ 'ਚ ਲੱਗੇ ਹੋਏ ਹਨ | ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਸਾਰਿਆਂ ਨੂੰ ਅਧਿਆਤਮਿਕ ਪਰਿਵਾਰ ਦੇ ਰੂਪ 'ਚ ਇੱਕਜੁੱਟ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ 'ਹਰ ਘਰ ਹੀਲਰ' ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਘਰ 'ਚ ਇਕ ਹੀਲਰ ਨੂੰ ਜਾਗਰੂਕ ਕਰਕੇ ਹੋਏ ਹੁਸ਼ਿਆਰਪੁਰ ਨੂੰ 'ਸਿਟੀ ਆਫ਼ ਹੀਲਰਜ' ਦੇ ਨਾਂਅ ਨਾਲ ਪ੍ਰਸਿੱਧ ਕਰਨ ਦਾ ਸੰਕਲਪ ਦਿਵਾਇਆ ਜਾਵੇਗਾ | ਉਨ੍ਹਾਂ ਸਾਰੇ ਹੀਲਰਜ਼ ਨੂੰ ਤਿੰਨ ਕਰੁਣਾ ਰੇਕੀ ਚਿੰਨ੍ਹ ਵੀ ਪ੍ਰਦਾਨ ਕੀਤੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਵਿਧੀ ਤੋਂ ਵੀ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਡਾ: ਯੂਸੋਈ ਵਲੋਂ ਦਿੱਤੇ ਗਏ ਸਾਰੇ ਚਿੰਨ੍ਹਾਂ ਦੀ ਵਰਤੋਂ ਆਪਣੀ ਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਹੀਿਲੰਗ ਲਈ ਜ਼ਰੂਰ ਕਰਨੀ ਚਾਹੀਦੀ ਹੈ | ਇਸ ਮੌਕੇ ਹੀਲਰਜ਼ ਨੇ ਮੈਡੀਟੇਸ਼ਨ ਕੀਤਾ, ਨੇਚਰ ਵਾੱਕ, ਸੰਗੀਤਕ ਯਾਤਰਾ ਕਰਦਿਆਂ ਖ਼ੁਦ ਨੂੰ ਤਰੋ-ਤਾਜ਼ਾ ਕੀਤਾ |
ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਨੇ ਵਾਰਡ ਨੰ. 11 'ਚ ਮੁਫ਼ਤ ਸਹਿਤ ਬੀਮਾ ਯੋਜਨਾ ਕੈਂਪ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੀ ਚੋਣ 22 ਮਾਰਚ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।