24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵਿਕਾਸ ਮੰਚ ਨੇ ਗੜ੍ਹਸ਼ੰਕਰ ਦੀਆਂ ਭਖਦੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 20-02-2026
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)-ਵਿਕਾਸ ਮੰਚ ਗੜ੍ਹਸ਼ੰਕਰ ਵਲੋਂ ਪ੍ਰਧਾਨ ਕੁਲਵਿੰਦਰ ਸੰਘਾ ਦੀ ਅਗਵਾਈ ਹੇਠ ਗੜ੍ਹਸ਼ੰਕਰ ਸ਼ਹਿਰ ਦੀਆਂ ਭਖਦੀਆਂ ਮੰਗਾਂ ਲਈ ਐੱਸ.ਡੀ.ਐੱਮ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਗਿਆ | ਮੰਗ ਪੱਤਰ ਰਾਹੀਂ ਗੜ੍ਹਸ਼ੰਕਰ 'ਚ ਬਾਈਪਾਸ ਬਣਾਉਣ, ਸ਼ਹਿਰ ਵਿਚੋਂ ਲੰਘਣ ਵਾਲੇ ਟਿੱਪਰਾਂ ਦਾ ਸਮਾਂ ਨਿਰਧਾਰਿਤ ਕਰਨ, ਗੜ੍ਹਸ਼ੰਕਰ ਵਿਚਲੇ ਟ੍ਰੈਫਿਕ ਨੂੰ ਨਿਯਮਤ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵਧਾਉਣ, ਸਿਵਲ ਹਸਪਤਾਲ ਵਿਚ ਬੰਦ ਪਏ ਬੱਲਡ ਬੈਂਕ ਅਤੇ ਡਾਇਲਸਿਸ ਯੂਨਿਟ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ | ਮੰਗ ਪੱਤਰ ਦੇਣ ਸਮੇਂ ਕੁਲਵਿੰਦਰ ਸੰਘਾ ਨਾਲ ਕੌਂਸਲਰ ਦੀਪਕ ਕੁਮਾਰ, ਮੋਹਿਤ ਕੁਮਾਰ, ਤਰਸੇਮ ਲਾਲ, ਉਂਕਾਰ ਸਿੰਘ ਚਾਹਲਪੁਰੀ, ਤਲਵਿੰਦਰ ਕੁਮਾਰ, ਮਨਦੀਪ ਸ਼ਰਮਾ, ਰਾਜੇਸ਼ ਕੁਮਾਰ ਤੇ ਹੋਰ ਹਾਜ਼ਰ ਹੋਏ |
ਪਿਛਲੀ ਖ਼ਬਰ ਵਿਦਿਆਰਥਣ ਗੁਰਲੀਨ ਕੌਰ ਨੇ ਵਿਗਿਆਨ ਪ੍ਰਦਰਸ਼ਨੀ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਰੇਲਵੇ ਵਿਭਾਗ ਵਲੋਂ ਉਖਾੜੀ ਸੜਕ ਦਾ ਮੁੜ ਨਿਰਮਾਣ ਨਾ ਹੋਣ ਕਾਰਨ ਚਾਰ ਪਿੰਡਾਂ ਦੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।