15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭੋਗ 'ਤੇ ਵਿਸ਼ੇਸ਼ : ਪ੍ਰਸਿੱਧ ਕਹਾਣੀਕਾਰ ਮਾਸਟਰ ਲਾਲ ਸਿੰਘ

ਅਜੀਤ ਡੈਸਕ 21-02-2026
ਦਸੂਹਾ : ਸਾਹਿਤ ਸਭਾ ਦਸੂਹਾ ਗੜ੍ਹਦੀਵਾਲ ਦੇ ਸਰਪ੍ਰਸਤ ਤੇ ਪ੍ਰਸਿੱਧ ਕਹਾਣੀਕਾਰ ਮਾਸਟਰ ਲਾਲ ਸਿੰਘ ਦਾ ਜਨਮ ਸੁਰੈਣ ਸਿੰਘ ਤੇ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਝੱਜਾ ਵਿਖੇ 20 ਅਪ੍ਰੈਲ 1940 ਨੂੰ ਹੋਇਆ | ਉਨ੍ਹਾਂ ਐਮ.ਏ ਪੰਜਾਬੀ ਤੇ ਬੀ.ਐੱਡ ਤੱਕ ਤਾਲੀਮ ਹਾਸਿਲ ਕੀਤੀ | ਉਨ੍ਹਾਂ 1958 ਤੋਂ 62 ਤੱਕ ਭਾਖੜਾ ਡੈਮ ਵਿਖੇ ਕੰਮ ਕੀਤਾ ਜਦਕਿ 1963 ਤੋਂ 72 ਤੱਕ ਜਲੰਧਰ ਵਿਖੇ ਫ਼ੈਕਟਰੀ ਵਿਚ ਕਾਮੇ ਵਜੋਂ ਕੰਮ ਕੀਤਾ | ਉਨ੍ਹਾਂ 1973 ਤੋਂ 1977 ਤੱਕ ਗੈਰ ਸਰਕਾਰੀ ਤੇ ਸਰਕਾਰੀ ਸਕੂਲਾਂ 'ਚ ਬਤੌਰ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ | ਉਨ੍ਹਾਂ ਦਾ ਵਿਆਹ ਹੈੱਡ ਟੀਚਰ ਪੂਰਨ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਗ੍ਰਹਿ 2 ਹੋਣਹਾਰ ਸਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਨੂੰ ਉਨ੍ਹਾਂ ਉੱਚ ਵਿੱਦਿਆ ਦਵਾਈ ਤੇ ਸਮਾਜ 'ਚ ਉੱਚ ਅਹੁਦਿਆਂ 'ਤੇ ਪਹੁੰਚਾਇਆ | ਉਨ੍ਹਾਂ ਦੇ ਵੱਡੇ ਸਪੁੱਤਰ ਸੁੱਖਪਾਲਵੀਰ ਸਿੰਘ ਕੈਨੇਡਾ ਵਿਖੇ ਰਹਿ ਰਹੇ ਹਨ ਜਦ ਕਿ ਛੋਟੇ ਸਪੁੱਤਰ ਅਮਰਜੀਤ ਸਿੰਘ ਬਤੌਰ ਭੂਮੀ ਰੱਖਿਆ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਦੀ ਨੂੰਹ ਕੁਲਵੰਤ ਕੌਰ ਬਤੌਰ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਜਦਕਿ ਸਪੁੱਤਰੀ ਚਰਨਜੀਤ ਕੌਰ ਪੀ.ਜੀ.ਆਈ ਚੰਡੀਗੜ੍ਹ ਵਿਖੇ ਸਿਹਤ ਸੇਵਾਵਾਂ ਦੇ ਰਹੀ ਹੈ | ਉਨ੍ਹਾਂ ਲਗਭਗ ਦਰਜਨ ਤੋਂ ਵੱਧ ਪੰਜਾਬੀ ਕਹਾਣੀਆਂ ਦੀਆਂ ਪੁਸਤਕਾਂ ਲਿਖ ਕੇ ਲੋਕ ਅਰਪਣ ਕੀਤੀਆਂ ਜਿਨ੍ਹਾਂ ਵਿਚ ਮਾਰਖੋਰੇ, ਬਲੌਰ, ਧੁਪ ਛਾਂ, ਕਾਲੀ ਮਿੱਟੀ, ਅੱਧੇ ਅਧੂਰੇ, ਗੜੀ ਬਖ਼ਸ਼ਾ ਸਿੰਘ, ਸੰਸਾਰ, ਬੇਸਮਝੀਆਂ, ਇੱਕ ਨਾ ਇੱਕ ਦਿਨ ਆਦਿ ਪੁਸਤਕਾਂ ਸ਼ਾਮਿਲ ਹਨ | ਉਨ੍ਹਾਂ ਦੀ ਨਵੀਂ ਲਿਖੀ ਪੁਸਤਕ ਮਹਾਂਮਾਰੀ ਅਜੇ ਪਿ੍ੰਟਿੰਗ ਦੇ ਅਧੀਨ ਚੱਲ ਰਹੀ ਹੈ | ਲਾਲ ਸਿੰਘ ਦੀਆਂ ਕਹਾਣੀਆਂ ਮਨੁੱਖੀ ਚੇਤਨਾ ਤੇ ਸਮਾਜਿਕ ਤਬਦੀਲੀ ਦੀ ਗੱਲ ਕਰਦੀਆਂ ਹਨ | ਉਨ੍ਹਾਂ ਪੰਜਾਬੀ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ | ਉਹ 15 ਫਰਵਰੀ ਨੂੰ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਦੇ ਸ਼ਰਧਾਂਜਲੀ ਸਮਾਗਮ 23 ਫਰਵਰੀ 26 ਦਿਨ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਿਹਾਲਪੁਰ ਨੇੜੇ ਕਾਨਵੈਂਟ ਸਕੂਲ ਦਸੂਹਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ | -ਜਗਜੀਤ ਸਿੰਘ ਭੁੱਲਰ
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫ਼ਪੁਰ ਵਿਖੇ ਰੈਣ ਸਬਾਈ ਕੀਰਤਨ ਸਮਾਗਮ ਅੱਜ ਸ਼ਾਮ ਨੂੰ ਅਗਲੀ ਖ਼ਬਰ ਅਧਿਆਪਕਾਂ ਵਲੋਂ ਜਬਰੀ ਥੋਪੇ ਟੀ.ਈ.ਟੀ. ਦੇ ਵਿਰੋਧ 'ਚ ਸਿੱਖਿਆ ਮੰਤਰੀ ਦੇ ਹਲਕੇ 'ਚ ਰੋਸ ਰੈਲੀ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।