15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

350 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਨਪੁਰ ਥਿਆੜਾ 'ਚ ਕੀਰਤਨ ਦਰਬਾਰ ਭਲਕੇ

ਅਜੀਤ ਡੈਸਕ 21-02-2026
ਨਸਰਾਲਾ, 20 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਨਪੁਰ ਥਿਆੜਾ ਸਮੂਹ ਇਲਾਕਾ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ 23ਵਾਂ ਕੀਰਤਨ ਦਰਬਾਰ 22 ਫ਼ਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਖ਼ਾਨਪੁਰ ਥਿਆੜਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਕੀਰਤਨ ਦਰਬਾਰ 'ਚ ਪੰਥ ਪ੍ਰਸਿੱਧ ਕੀਰਤਨੀ ਤੇ ਕਥਾਵਾਚਕ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲੇ, ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਮੀਰੀ ਪੀਰੀ ਖ਼ਾਲਸਾ ਜਥਾ ਯਮੁਨਾ ਨਗਰ ਵਾਲੇ, ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਅਤੇ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ ਵਾਲੇ ਆਪਣੇ ਮਨੋਹਰ ਕਥਾ-ਕੀਰਤਨ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਭਾਈ ਘਨੱ੍ਹਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਲੋਂ ਖ਼ੂਨਦਾਨ ਕੈਂਪ, ਮੁਫ਼ਤ ਆਯੁਰਵੈਦਿਕ ਕੈਂਪ ਅਤੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਸਰਪੰਚ ਬਲਰਾਜ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਹਨੀ, ਸੁਖਜਿੰਦਰ ਸਿੰਘ, ਜੋਬਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੋਟਫ਼ਤੂਹੀ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਆਸ-ਪਾਸ ਨਾਜਾਇਜ਼ ਰੇਹੜੀਆਂ ਦੇ ਚਲਦਿਆਂ ਟ੍ਰੈਫਿਕ ਦਾ ਮੰਦਾ ਹਾਲ, ਪ੍ਰਸ਼... ਅਗਲੀ ਖ਼ਬਰ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਵਲੋਂ ਕੀਤੇ ਖ਼ੁਲਾਸਿਆਂ ਤੋਂ ਬਾਅਦ ਧਾਮੀ ਤੁਰੰਤ ਅਸਤੀਫ਼ਾ ਦੇਣ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।