ਤਲਵਾੜਾ, 1 ਮਾਰਚ (ਮਹਿਤਾ)-ਕੇਂਦਰੀ ਹੋਮ ਮਨਿਸਟਰ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ਵਿਖੇ ਇਕ ਰੈਲੀ ਰੱਖੀ ਗਈ ਹੈ | ਮੋਗਾ ਰੈਲੀ ਲਈ ਹਲਕਾ ਦਸੂਹਾ ਤੋਂ ਇੰਚਾਰਜ ਸੁਸ਼ੀਲ ਪਿੰਕੀ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਅਤੇ ਇੰਚਾਰਜ ਭਾਜਪਾ ਹਲਕਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਦਾਤਾਰਪੁਰ ਦੇ ਐੱਸ. ਕੇ. ਫਾਰਮ ਵਿਖੇ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ | ਇਸ ਬੈਠਕ ਵਿਚ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਅਤੇ ਜਵਾਹਰ ਖੁਰਾਨਾ ਉਚੇਚੇ ਤੌਰ 'ਤੇ ਪਹੁੰਚੇ | ਬੈਠਕ ਨੂੰ ਸੰਬੋਧਨ ਕਰਦਿਆਂ ਹਲਕਾ ਦਸੂਹਾ ਤੋਂ ਰੈਲੀ ਦੇ ਇੰਚਾਰਜ ਸੁਸ਼ੀਲ ਪਿੰਕੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਪ ਸਰਕਾਰ ਤੋਂ ਤੰਗ ਆ ਚੁੱਕੀ ਹੈ | 14 ਮਾਰਚ ਨੂੰ 'ਆਪ' ਸਰਕਾਰ ਦੇ ਚਾਰ ਵਰ੍ਹੇ ਪੂਰੇ ਹੋ ਜਾਣੇ ਹਨ | ਉਨ੍ਹਾਂ ਕਿਹਾ ਕਿ ਠੀਕ ਇਕ ਸਾਲ ਬਾਅਦ ਪੰਜਾਬ ਵਿਚ 'ਆਪ' ਸਰਕਾਰ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਜਾਵੇਗਾ | ਪਿੰਕੀ ਨੇ ਕਿਹਾ ਮੋਗਾ ਰੈਲੀ ਸਬੰਧੀ ਹਲਕਾ ਦਸੂਹਾ ਦੇ ਸਾਰੇ ਹੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰੈਲੀ ਵਿਚ ਹਲਕਾ ਦਸੂਹਾ ਤੋਂ ਵੱਡੀ ਗਿਣਤੀ 'ਚ ਭਾਜਪਾ ਆਗੂ ਹਿੱਸਾ ਲੈਣਗੇ | ਇਸ ਬੈਠਕ ਵਿਚ ਜ਼ਿਲ੍ਹਾ ਮਹਾਂ ਸਚਿਵ ਕਿਸਾਨ ਮੋਰਚਾ ਅਮੋਲਕ ਹੁੰਦਲ, ਮੰਡਲ ਪ੍ਰਧਾਨ ਨਰੇਸ਼ ਠਾਕੁਰ. ਡਾ. ਸਤਪਾਲ ਸ਼ਾਸਤਰੀ, ਮੰਡਲ ਪ੍ਰਧਾਨ ਕਰਣ, ਮੰਡਲ ਪ੍ਰਧਾਨ ਵਿਨੋਦ ਮਿੱਠੂ, ਮੰਡਲ ਪ੍ਰਧਾਨ ਰਾਜ ਕੁਮਾਰ, ਸੰਮਤੀ ਮੈਂਬਰ ਅਨੀਤਾ ਦੇਵੀ, ਸਾਬਕਾ ਪ੍ਰਧਾਨ ਪ੍ਰੇਮ ਚੌਧਰੀ, ਦੇਸ ਰਾਜ, ਵਿੱਕੂ, ਸੰਮਤੀ ਮੈਂਬਰ ਅੰਕਿਤ, ਸਾਬਕਾ ਮੰਡਲ ਪ੍ਰਧਾਨ ਸੁਭਾਸ਼ ਚੰਦਰ ਬਿੱਟੂ, ਬਵਲੀ, ਸੋਮ ਕਰਨਪਾਲ, ਉਕਾਂਰ ਮਿਨਹਾਸ ਤੇ ਹੋਰ ਹਾਜ਼ਰ ਸਨ |