06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਿਸਾਨ ਅੰਬ ਦੀ ਫ਼ਸਲ 'ਤੇ ਮੈਂਗੋ ਹੌਪਰ ਦੇ ਵਧਦੇ ਹਮਲੇ ਤੋਂ ਸਾਵਧਾਨ ਰਹਿਣ- ਡਾ. ਸ਼ਰਮਾ

ਅਜੀਤ ਡੈਸਕ 04-03-2026
ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਦੇ ਸੀਨੀਅਰ ਐਕਸਟੈਨਸ਼ਨ ਵਿਗਿਆਨੀ (ਕੀੜ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਅੰਬ ਉਤਪਾਦਕ ਕਿਸਾਨਾਂ ਨੂੰ ਫਰਵਰੀ ਤੇ ਮਾਰਚ ਮਹੀਨੇ ਵਿਚ ਮੈਂਗੋ ਹੌਪਰ (ਅੰਬ ਦਾ ਟਿੱਡੇ) ਦੇ ਵਧਦੇ ਹਮਲੇ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਅੰਬ ਦੀ ਫ਼ਸਲ ਇਸ ਸਮੇਂ ਫੁੱਲਾਂ ਦੀ ਅਵਸਥਾ ਵਿਚ ਹੈ ਅਤੇ ਇਸ ਸਮੇਂ ਇਹ ਕੀੜਾ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ | ਡਾ. ਸ਼ਰਮਾ ਨੇ ਦੱਸਿਆ ਕਿ ਭਾਰਤ ਦੇ ਲਗਭਗ ਸਾਰੇ ਰਾਜਾਂ ਵਿਚ ਅੰਬ ਦੀ ਖੇਤੀ ਕੀਤੀ ਜਾਂਦੀ ਹੈ, ਜਦਕਿ ਪੰਜਾਬ 'ਚ ਜ਼ਿਲ੍ਹਾ ਹੁਸ਼ਿਆਰਪੁਰ ਅੰਬ ਉਤਪਾਦਨ ਲਈ ਵਿਸ਼ੇਸ਼ ਪਛਾਣ ਰੱਖਦਾ ਹੈ | ਫਰਵਰੀ-ਮਾਰਚ ਦੌਰਾਨ ਜਦੋਂ ਰੁੱਖਾਂ 'ਤੇ ਬੂਰ ਆਉਂਦਾ ਹੈ, ਤਾਂ ਮੈਂਗੋ ਹੌਪਰ ਵੱਡੀ ਗਿਣਤੀ 'ਚ ਫੁੱਲਾਂ ਅਤੇ ਨਰਮ ਪੱਤਿਆਂ 'ਤੇ ਇਕੱਠੇ ਹੋ ਕੇ ਉਨ੍ਹਾਂ ਦਾ ਰਸ ਚੂਸਦਾ ਹੈ, ਜਿਸ ਨਾਲ ਉਤਪਾਦਨ 'ਤੇ ਮਾੜਾ ਅਸਰ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 5 ਲੀਟਰ ਪੀ.ਏ.ਯੂ. ਨੀਮ ਜਾਂ ਧਰੇਕ ਦਾ ਘੋਲ 500 ਲੀਟਰ ਪਾਣੀ ਵਿਚ ਮਿਲਾ ਕੇ ਹਫ਼ਤੇ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕੀਤਾ ਜਾ ਸਕਦਾ ਹੈ | ਜ਼ਰੂਰਤ ਪੈਣ 'ਤੇ 200 ਮਿਲੀਲੀਟਰ ਕਾਨਫੀਡੋਰ 17.8 ਐੱਸ.ਐੱਲ. (ਇਮੀਡਾਕਲੋਪਿ੍ਡ) ਜਾਂ 50 ਗ੍ਰਾਮ ਐਕਟਾਰਾ 25 ਡਬਲਯੂ.ਜੀ. (ਥਾਇਮੇਥੋਕਸਮ) ਨੂੰ 500 ਲੀਟਰ ਪਾਣੀ ਵਿਚ ਘੋਲ ਕੇ 15 ਦਿਨ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕੀਤਾ ਜਾਵੇ |
ਪਿਛਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਮਿਸ ਇੰਡੀਆ ਐਸ਼ ਮਰਵਾਹਾ ਦਾ ਸਨਮਾਨ ਅਗਲੀ ਖ਼ਬਰ ਹੋਲਾ ਮਹੱਲਾ ਵੀਰਤਾ, ਸੇਵਾ ਤੇ ਭਾਈਚਾਰੇ ਦਾ ਪ੍ਰਤੀਕ- ਕਰਮਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।