06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨਗਰ ਕੌਂਸਲ ਟਾਂਡਾ ਵਿਖੇ ਕੌਂਸਲਰਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 04-03-2026
ਟਾਂਡਾ ਉੜਮੁੜ, 3 ਮਾਰਚ (ਕੁਲਬੀਰ ਸਿੰਘ ਗੁਰਾਇਆ)-ਨਗਰ ਕੌਂਸਲ ਦਫਤਰ ਟਾਂਡਾ ਵਿਖੇ ਕੌਂਸਲਰਾਂ ਦੀ ਮੀਟਿੰਗ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਤੇ ਪ੍ਰਧਾਨ ਗੁਰਸੇਵਕ ਮਾਰਸ਼ਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕੌਂਸਲਰਾਂ ਨੇ ਨਗਰ ਦੇ ਸਮੂਹ ਵਾਰਡਾਂ ਵਿਚ ਵਿਕਾਸ ਕੰਮਾਂ ਅਤੇ ਲੋਕਾਂ ਦੀ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਕਿਹਾ ਕਿ ਕੌਂਸਲ ਵਲੋਂ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਲੈ ਕੇ ਫਿਕਰ ਜਾਹਰ ਕੀਤੀ | ਉਨ੍ਹਾਂ ਇਸ ਲਈ ਅਵਾਰਾ ਕੁੱਤਿਆ ਦੀ ਨਸਬੰਦੀ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਹੈ | ਇਸ ਦੇ ਨਾਲ ਹੀ ਡਾਲਾ ਸਕੂਲ ਟਾਂਡਾ ਵਿਚ ਵਾਟਰ ਸਪਲਾਈ ਟਿਊਬੈਲ ਦੀ ਖਰਾਬ ਹੋਈ ਮੋਟਰ ਨੂੰ ਠੀਕ ਕਰਵਾਉਣ ਲਈ ਲਗਪਗ 40 ਹਜ਼ਾਰ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ | ਇਸ ਮੌਕੇ ਕੌਂਸਲਰ ਰਾਜੇਸ਼ ਲਾਡੀ, ਕਿ੍ਸ਼ਨ ਬਿੱਟੂ, ਆਸ਼ੂ ਵੈਦ, ਰਾਕੇਸ਼ ਬਿੱਟੂ, ਨਰਿੰਦਰ ਕੌਰ, ਕੁਲਜੀਤ ਕੌਰ ਬਿੱਟੂ, ਸਤਵੰਤ ਜੱਗੀ, ਜਸਵਿੰਦਰ ਕਾਕਾ, ਡਾ. ਬਲਦੇਵ ਰਾਜ, ਗੁਰਪ੍ਰੀਤ ਸੱਚ ਦੇਵਾ ਤੇ ਪੰਕਜ ਸੱਚ ਦੇਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਚਰਨ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਐੱਨ. ਪੀ. ਐੱਸ. ਕਰਮਚਾਰੀ 8 ਨੂੰ ਕਰਨਗੇ ਚੰਡੀਗੜ੍ਹ ਕੂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।