06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗਰਾਮ ਪੰਚਾਇਤ ਪੱਲੀ ਨੂੰ ਵਿਧਾਇਕ ਘੁੰਮਣ ਵਲੋਂ 5 ਲੱਖ ਦਾ ਚੈੱਕ ਭੇਟ

ਅਜੀਤ ਡੈਸਕ 04-03-2026
ਰਾਮਗੜ੍ਹ ਸੀਕਰੀ, 3 ਮਾਰਚ (ਕਟੋਚ)-ਬਲਾਕ ਤਲਵਾੜਾ ਅਧੀਨ ਗਰਾਮ ਪੰਚਾਇਤ ਪੱਲੀ ਦੀ ਪੰਚਾਇਤ ਜੋ ਸਰਵਸੰਮਤੀ ਨਾਲ ਬਣੀ ਸੀ, ਨੂੰ ਸੂਬਾ ਸਰਕਾਰ ਦੇ ਐਲਾਨ ਅਨੁਸਾਰ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ 5 ਲੱਖ ਰੁਪਏ ਦਾ ਵਿਕਾਸ ਕੰਮਾਂ ਲਈ ਚੈੱਕ ਭੇਟ ਕੀਤਾ | ਇਸ ਉਦੇਸ਼ਾਂ ਲਈ ਪਿੰਡ ਦੀ ਸਰਪੰਚ ਮੀਨਾ ਕੁਮਾਰੀ ਦੀ ਪ੍ਰਧਾਨਗੀ ਵਿਚ ਆਯੋਜਨ ਸਮਾਗਮ ਮੌਕੇ ਵਿਧਾਇਕ ਘੁੰਮਣ ਹਾਜ਼ਰ ਹੋਏ ਅਤੇ ਸਰਪੰਚ ਮੀਨਾ ਕੁਮਾਰੀ ਨੂੰ ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿਚ ਚੈੱਕ ਭੇਟ ਕੀਤਾ | ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਸੂਬੇ ਦੀਆਂ ਪੰਚਾਇਤੀ ਚੋਣਾਂ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਐਲਾਨ ਕੀਤਾ ਕਿ ਸਰਵ ਸੰਮਤੀ ਨਾਲ ਬਣਨ ਵਾਲੀਆਂ ਪੰਚਾਇਤਾਂ ਨੂੰ ਬਤੌਰ ਉਤਸ਼ਾਹਿਤ ਰਾਸ਼ੀ 5 ਲੱਖ ਰੁਪਏ ਦਿੱਤੇ ਜਾਣਗੇ, ਜਿਸ ਨੂੰ ਅਮਲ ਵਿਚ ਲਿਆਉਂਦਿਆਂ ਹੀ ਉਕਤ ਰਾਸ਼ੀ ਪੰਚਾਇਤਾਂ ਨੂੰ ਦਿੱਤੀ ਜਾ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਤੇ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਪੰਚਾਇਤਾਂ ਵਲੋਂ ਦਿੱਤੇ ਜਾ ਰਹੇ ਮਤਿਆਂ ਅਨੁਸਾਰ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ, ਬਲਵਿੰਦਰ ਕੁਮਾਰ, ਸਰਪੰਚ ਪੁਸ਼ਪਾ ਦੇਵੀ, ਡਾ. ਸ਼ਿਵ ਦੱਤ ਭਟੇੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ- ਰਾਜੀਵ ਸ਼ਰਮਾ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦਾ ਮੈਥੇਮੈਟਿਕਸ ਉੁਲੰਪਿਆਡ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।