31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

14 ਦੀ ਬਦਲਾਅ ਰੈਲੀ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਿਤ ਹੋਵੇਗੀ-ਬੀਬੀ ਜੋਸ਼

ਅਜੀਤ ਡੈਸਕ 08-03-2026
ਹੁਸ਼ਿਆਰਪੁਰ, 7 ਮਾਰਚ (ਬਲਜਿੰਦਰਪਾਲ ਸਿੰਘ)-14 ਮਾਰਚ ਨੂੰ ਮੋਗਾ 'ਚ ਹੋਣ ਵਾਲੀ 'ਬਦਲਾਅ ਰੈਲੀ' ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਿਤ ਹੋਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੈਲੀ ਦੀਆਂ ਤਿਆਰੀਆਂ ਸਬੰਧੀ ਹਲਕਾ ਸ਼ਾਮਚੁਰਾਸੀ ਦੇ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਭਾਜਪਾ ਦੀ ਮੀਤ ਪ੍ਰਧਾਨ ਬੀਬੀ ਮਹਿੰਦਰ ਕੌਰ ਜੋਸ਼ ਨੇ ਕੀਤਾ | ਉਨ੍ਹਾਂ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਰੈਲੀ 'ਚ ਵੱਡੀ ਗਿਣਤੀ 'ਚ ਵਰਕਰ ਤੇ ਸੂਬਾ ਵਾਸੀ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਹਰੇਕ ਵਰਗ ਮੌਜੂਦਾ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਚੁੱਕਾ ਹੈ ਅਤੇ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਡਬਲ-ਇੰਜਣ ਦੀ ਸਰਕਾਰ ਬਣਨ 'ਤੇ ਹੀ ਸੂਬੇ ਦਾ ਅਸਲ ਵਿਕਾਸ ਸੰਭਵ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਗੁਰਮੇਲ ਸਿੰਘ ਧਾਰੀਵਾਲ, ਅਵਤਾਰ ਸਿੰਘ ਬੁੱਲ੍ਹੋਵਾਲ ਸਰਕਲ ਪ੍ਰਧਾਨ, ਮਹਿੰਦਰ ਸਿੰਘ ਤੱਗੜ, ਨਿਰਮਲ ਸਿੰਘ, ਸੁਰਿੰਦਰ ਸਿੰਘ, ਤਜਿੰਦਰ ਸਿੰਘ ਖਡਿਆਲਾ, ਰੋਬਿਨ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ ਖਡਿਆਲਾ, ਬਲਵੀਰ ਸਿੰਘ ਖਡਿਆਲਾ, ਰਣਜੀਤ ਸਿੰਘ ਖਡਿਆਲਾ, ਹਰਜਿੰਦਰ ਸਿੰਘ ਖਡਿਆਲਾ, ਪਿ੍ਤਪਾਲ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਗਿੱਧਾ, ਰਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ ਦਾਲਮਵਾਲ, ਭੁਪਿੰਦਰ ਸਿੰਘ ਲਾਂਬੜਾ, ਅਮਰੀਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀ ਕਾਬੂ ਅਗਲੀ ਖ਼ਬਰ ਕੋਂਡਲਾ 'ਚ ਨਾਜਾਇਜ਼ ਤੌਰ 'ਤੇ ਦਰੱਖਤ ਵੱਢਣ ਨੂੰ ਲੈ ਕੇ ਦੋ ਧੜੇ ਹੋਏ ਆਹਮੋ- ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।