01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦਾਤਰ ਦਾ ਵਾਰ ਕਰ ਕੇ ਸੋਨੇ ਦਾ ਬਰੈੱਸਲੇਟ ਖੋਹਿਆ

ਅਜੀਤ ਡੈਸਕ 08-03-2026
ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸੋਨੇ ਦਾ ਬਰੈਸਲੇਟ ਖੋਹਣ ਵਾਲੇ ਇੱਕ ਅਣਪਛਾਤੇ ਵਿਅਕਤੀ 'ਤੇ ਮਾਮਲਾ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਗੁਲਸ਼ਨ ਮੁਹੰਮਦ ਨੇ ਦੱਸਿਆ ਕਿ ਮਮਤਾ ਦੱਤਾ ਪੁੱਤਰੀ ਸੋਮਦੱਤ ਵਾਸੀ ਲੰਗੇਰੀ ਵਲੋਂ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਹ 21 ਫਰਵਰੀ ਨੂੰ ਆਪਣੀ ਭੈਣ ਅਤੇ ਜੀਜੇ ਦਿਨੇਸ਼ ਕੁਮਾਰ ਨਾਲ ਜਲੰਧਰ ਵਿਆਹ ਜਾਣ ਵਾਸਤੇ ਬਿਊਟੀ ਪਾਰਲਰ ਨੇੜੇ ਕਰਮ ਹੋਟਲ ਮਾਹਿਲਪੁਰ ਮੌਜੂਦ ਸੀ ਤਾਂ ਪਾਰਲਰ ਤੋ ਤਿਆਰ ਹੋ ਕੇ ਉਹ ਅਤੇ ਉਸ ਦੀ ਭੈਣ ਅਤੇ ਜੀਜਾ ਗੱਡੀ ਵਿਚ ਬੈਠਣ ਲੱਗੇ ਤਾਂ ਇੱਕ ਮੰਗਣ ਵਾਲਾ ਉਸ ਦੇ ਪਾਸ ਆਇਆ ਤਾਂ ਉਸ ਨੇ ਆਪਣੇ ਪਰਸ ਵਿਚੋਂ ਪੈਸੇ ਕੱਢ ਕੇ ਉਸ ਨੰੂ ਦੇ ਦਿੱਤੇ, ਜਿਸ ਤੋਂ ਬਾਅਦ ਉਹ ਗੱਡੀ ਵਿਚ ਬੈਠੀ ਤਾਂ ਇੱਕ ਅਣਪਛਾਤਾ ਨੌਜਵਾਨ ਨੇ ਗੱਡੀ ਦੀ ਬਾਰੀ ਆਪਣੇ ਹੱਥ ਨਾਲ ਖੋਲ੍ਹ ਕੇ ਰੱਖੀ ਅਤੇ ਉਸ ਦੀ ਬਾਂਹ ਵਿਚ ਪਾਇਆ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਜੋ ਹੱਥੋਪਾਈ ਵਿਚ ਉਸ ਦਾ ਪਰਸ ਗੱਡੀ ਵਿਚ ਡਿਗ ਪਿਆ ਤੇ ਨਾ-ਮਲੂਮ ਵਿਅਕਤੀ ਉਸ ਦੇ ਹੱਥ ਵਿਚ ਪਾਇਆ ਸੋਨੇ ਦਾ ਬਰੈਸਲੇਟ ਖੋਹ ਕੇ ਲੈ ਗਿਆ ਅਤੇ ਉਸ ਦੇ ਸਿਰ 'ਚ ਦਾਤਰ ਦਾ ਵਾਰ ਕਰਕੇ ਭੱਜ ਗਿਆ, ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਅਣਪਛਾਤੇ ਪ੍ਰਵਾਸੀ ਦੀ ਟਰੇਨ ਦੀ ਲਪੇਟ 'ਚ ਆਉਣ ਕਰ ਕੇ ਮੌਤ ਅਗਲੀ ਖ਼ਬਰ ਕੈਂਬਰਿਜ ਸਕੂਲ ਦਸੂਹਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।