01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਾਬਾਲਗਾ ਨੂੰ ਲਿਜਾਉਣ ਵਾਲਾ ਪ੍ਰਵਾਸੀ ਮਜ਼ਦੂਰ ਨਾਮਜ਼ਦ

ਅਜੀਤ ਡੈਸਕ 08-03-2026
ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਕਿੱਧਰੇ ਲਿਜਾਉਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਨਾਮਜ਼ਦ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਕ ਪਿੰਡ ਭੁੱਲੇਵਾਲ ਰਾਠਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਰੀਬ 22 ਸਾਲ ਤੋਂ ਸਮੇਤ ਪਰਿਵਾਰ ਮਜ਼ਦੂਰੀ ਕਰਕੇ ਰੋਜੀ ਰੋਟੀ ਕਮਾਉਂਦਾ ਹੈ ਤੇ ਉਸ ਦੀ ਨਾਬਾਲਗ ਲੜਕੀ ਨੂੰ 19 ਫਰਵਰੀ ਨੂੰ ਅਰੁਣ ਪੁੱਤਰ ਮਹਾਂਵੀਰ ਵਾਸੀ ਭਟੋਲੀ ਥਾਣਾ ਦਾਤਾਗੰਜ ਜ਼ਿਲ੍ਹਾ ਬਦਾਈਓ (ਉੱਤਰ ਪ੍ਰਦੇਸ਼) ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਕਿਧਰੇ ਲੈ ਗਿਆ, ਜਿਸ 'ਤੇ ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਉਲੀਕੇ ਪ੍ਰੋਗਰਾਮਾਂ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ- ਜਨਮਜੀਤ ਸਿੰਘ ਘੁੰਮਣ ਅਗਲੀ ਖ਼ਬਰ ਬੈਲ ਗੱਡੀਆਂ ਦੀ ਦੋਹਰੀ ਦੌੜ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।