03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੁਖਬੀਰ ਦਾ ਵੱਡੇ ਕਾਫ਼ਲੇ ਨਾਲ ਸਵਾਗਤ ਕਰਾਂਗੇ-ਹੁਸੈਨਪੁਰ

ਅਜੀਤ ਡੈਸਕ 08-03-2026
ਗੜ੍ਹਸ਼ੰਕਰ, 7 ਮਾਰਚ (ਧਾਲੀਵਾਲ)-ਦਾਣਾ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਵਿਖੇ 9 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਵਿਚ ਪਹੁੰਚ ਰਹੇ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਗੜ੍ਹਸ਼ੰਕਰ ਤੋਂ 350 ਗੱਡੀਆਂ ਦੇ ਕਾਫ਼ਲੇ ਨਾਲ ਰੈਲੀ ਤੱਕ ਸਵਾਗਤ ਕੀਤਾ ਜਾਵੇਗਾ | ਇਹ ਜਾਣਕਾਰੀ ਜ਼ਿਲ੍ਹਾ ਯੂਥ ਪ੍ਰਧਾਨ ਅਰਵਿੰਦਰ ਸਿੰਘ ਹੁਸੈਨਪੁਰ ਵਲੋਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਮਹਿਬੂਬ ਨੇਤਾ ਸ. ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਯੂਥ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਕਿਹਾ ਕਿ ਗੜ੍ਹਸ਼ੰਕਰ ਹਲਕੇ ਤੋਂ ਵੱਡੀ ਗਿਣਤੀ 'ਚ ਯੂਥ ਵਰਕਰ ਪਾਰਟੀ ਪ੍ਰਧਾਨ ਦੇ ਸਵਾਗਤ ਲਈ ਤਿਆਰ ਹਨ |
ਪਿਛਲੀ ਖ਼ਬਰ ਅਰੋੜਾ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਕਾਮਰਸ ਵਿਸ਼ੇ ਦੇ 245 ਲੈਕਚਰਾਰਾਂ ਨੂੰ ਰਿਵਰਟ ਕਰਨਾ ਵਿਭਾਗ ਦਾ ਧੱਕਾ-ਚੋਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।