03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੋਗਾ ਵਿਖੇ ਭਾਜਪਾ ਦੀ ਰੈਲੀ ਵਿਚ ਹਲਕਾ ਦਸੂਹਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਜਾਣਗੇ- ਸੁਸ਼ੀਲ ਪਿੰਕੀ

ਅਜੀਤ ਡੈਸਕ 08-03-2026
ਤਲਵਾੜਾ, 7 ਮਾਰਚ (ਮਹਿਤਾ)- ਪੰਜਾਬ ਦੇ ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਦੀ 14 ਮਾਰਚ ਦਿਨ ਸ਼ਨੀਵਾਰ ਨੂੰ ਇਕ ਅਹਿਮ ਰੈਲੀ ਰੱਖੀ ਗਈ ਹੈ | ਇਸ ਰੈਲੀ ਦੇ ਹਲਕਾ ਦਸੂਹਾ ਤੋਂ ਇੰਚਾਰਜ ਸੁਸ਼ੀਲ ਪਿੰਕੀ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਵਲੋਂ ਹਲਕੇ ਦੇ ਸਾਰੇ ਹੀ ਪਿੰਡਾਂ ਵਿਚ ਭਾਜਪਾ ਵਰਕਰਾਂ ਨਾਲ ਮੋਗਾ ਜਾਣ ਲਈ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸ੍ਰੀ ਪਿੰਕੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਹਲਕਾ ਦਸੂਹਾ ਦੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦਾ ਸਿਆਸੀ ਭਵਿੱਖ ਤੈਅ ਕਰੇਗੀ | ਸ੍ਰੀ ਪਿੰਕੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਪੰਜਾਬ ਵਿਚ ਲੁੱਟਪਾਤ, ਗੈਂਗਸਟਰ ਵਾਦ, ਨਸ਼ਾ ਖੋਰੀ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਬੁਰਾਈਆਂ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਇਕ ਪਾਰਟੀ ਦੀਆਂ ਹੋਣਗੀਆਂ ਤਾਂ ਵੱਡੇ ਪੱਧਰ 'ਤੇ ਵਿਕਾਸ ਸੰਭਵ ਹੈ | ਉਨ੍ਹਾਂ ਕਿਹਾ ਮੋਗਾ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿਚ ਹਲਕਾ ਦਸੂਹਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਿੱਸਾ ਲੈਣਗੇ | ਇਸ ਮੌਕੇ 'ਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁਵ ਸਿੰਘ, ਰਾਮ ਪੱਲੀ, ਅਨਿਲ ਠਾਕੁਰ, ਅੰਕਿਤ ਪਠਾਨੀਆ, ਕੁਲਦੀਪ ਚੱਤਰੂ, ਦੀਪਕ ਸ਼ਰਮਾ, ਅਮਰੋਹ ਜੋਨ ਤੋਂ ਸੰਮਤੀ ਮੈਂਬਰ ਕਰੁਣਾ ਠਾਕੁਰ, ਭਵਨੌਰ ਜੋਨ ਤੋਂ ਸੰਮਤੀ ਮੈਂਬਰ ਸੰਯੋਗਿਤਾ ਦੇਵੀ, ਭਟੇੜ ਜੋਨ ਤੋਂ ਸੰਮਤੀ ਮੈਂਬਰ ਰਾਧਾ ਰਾਣੀ, ਬਡਾਲਾ ਜ਼ੋਨ ਤੋਂ ਸੰਮਤੀ ਮੈਂਬਰ ਅਨੀਤਾ ਦੇਵੀ, ਦੇਪੂਰ ਜੋਨ ਤੋਂ ਸੰਮਤੀ ਮੈਂਬਰ ਸੋਨੀਆ ਡਡਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਟਾਂਡਾ ਇਲਾਕੇ ਦੇ ਹੋਮਿਓਪੈਥਿਕ ਦੇ ਮਾਹਿਰ ਡਾਕਟਰ ਦਲਜੀਤ ਸਿੰਘ ਨਹੀਂ ਰਹੇ, ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਅਰੋੜਾ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।