04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਲਕੇ ਹੋਣ ਜਾ ਰਹੀ 'ਪੰਜਾਬ ਬਚਾਓ' ਰੈਲੀ ਰਾਹੀਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਕਾਲੀ ਦਲ 'ਚ ਹੋਵੇਗੀ ਘਰ ਵਾਪਸੀ

ਅਜੀਤ ਡੈਸਕ 08-03-2026
ਗੜ੍ਹਸ਼ੰਕਰ, 7 ਮਾਰਚ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੋ ਕੇ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਜੁੜੇ ਆ ਰਹੇ ਜ਼ਿਲ੍ਹੇ ਦੇ ਸਿਰਕੱਢ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ 'ਪੰਜਾਬ ਬਚਾਓ' ਰੈਲੀ ਰਾਹੀਂ ਸ਼੍ਰੋਮਣੀ ਅਕਾਲੀ ਦਲ (ਬ) 'ਚ ਘਰ ਵਾਪਸੀ ਕਰਨ ਜਾ ਰਹੇ ਹਨ | 9 ਮਾਰਚ ਨੂੰ ਦਾਣਾ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖ਼ੁਰਦ) ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖੀ ਵੱਡੀ ਰੈਲੀ ਕਰਕੇ ਘਰ ਵਾਪਸੀ ਕਰਨ ਜਾ ਰਹੇ ਸਾਬਕਾ ਵਿਧਾਇਕ ਭੁੱਲੇਵਾਲ ਰਾਠਾਂ ਦੀ ਘਰ ਵਾਪਸੀ ਨੂੰ ਲੈ ਕੇ ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ 'ਚ ਵੱਖਰਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਵੱਖ-ਵੱਖ ਹਲਕਿਆਂ 'ਚ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਓ' ਰੈਲੀਆਂ ਦੇ ਤਹਿਤ ਗੜ੍ਹਸ਼ੰਕਰ ਹਲਕੇ ਨੂੰ ਰੈਲੀ ਲਈ ਪਹਿਲ ਦੇ ਆਧਾਰ 'ਤੇ 9 ਮਾਰਚ ਦਾ ਸਮਾਂ ਦਿੰਦਿਆਂ ਦੋਆਬੇ ਖੇਤਰ ਦੀ ਪਹਿਲੀ ਰੈਲੀ ਗੜ੍ਹਸ਼ੰਕਰ ਹਲਕੇ ਵਿਚ ਕਰਦਿਆਂ ਜਿੱਥੇ ਦੋਆਬੇ ਤੋਂ ਪਾਰਟੀ ਲਈ ਧੰੂਆਂਧਾਰ ਪ੍ਰਚਾਰ ਦਾ ਆਰੰਭ ਕੀਤਾ ਜਾ ਰਿਹਾ ਹੈ, ਉੱਥੇ ਹੀ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਭੁੱਲੇਵਾਲ ਰਾਠਾਂ ਦੀ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਘਰ ਵਾਪਸੀ ਕਰਵਾਉਂਦੇ ਹੋਏ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਵੀ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਅਕਾਲੀ ਆਗੂ ਜੋਗਾ ਸਿੰਘ ਇਬਰਾਹੀਮਪੁਰ ਨੇ ਕਿਹਾ ਕਿ ਭੁੱਲੇਵਾਲ ਰਾਠਾਂ ਦੀ ਘਰ ਵਾਪਸੀ ਨਾਲ ਜਿੱਥੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ, ਉੱਥੇ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਗੜ੍ਹਸ਼ੰਕਰ 'ਚ ਪਾਰਟੀ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਇੱਕਮੁੱਠ ਹੋ ਕੇ ਕੰਮ ਕਰੇਗੀ ਤੇ ਇਸ ਵਾਰ ਨਤੀਜੇ ਪਹਿਲਾਂ ਤੋਂ ਕਿਤੇ ਬੇਹਤਰ ਆਉਣਗੇ | ਉਨ੍ਹਾਂ ਕਿਹਾ ਕਿ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਹਲਕੇ ਦੀ ਸੇਵਾ ਕਰਦਿਆਂ ਉਹ ਵਿਕਾਸ ਕਾਰਜ ਕਰਵਾਏ ਹਨ ਜਿਸਦੀ ਅੱਜ ਤੱਕ ਮਿਸਾਲ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਭੁੱਲੇਵਾਲ ਰਾਠਾਂ ਹਲਕੇ ਦੇ ਇਮਾਨਦਾਰ, ਬੇਦਾਗ਼ ਤੇ ਨਿੱਧੜਕ ਆਗੂ ਹਨ ਜਿਨ੍ਹਾਂ ਨੇ ਹਲਕੇ ਦੀ ਨਿਰਸਵਾਰਥ ਸੇਵਾ ਕੀਤੀ ਹੈ | ਜਥੇਦਾਰ ਇਬਰਾਹੀਮਪੁਰ ਨੇ ਕਿਹਾ ਕਿ ਰੈਲੀ ਦੀ ਤਿਆਰੀ ਲਈ ਪਿੰਡਾਂ 'ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿਚ ਪਾਰਟੀ ਵਰਕਰਾਂ ਤੇ ਸਮਰਥਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ |
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।