11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ 'ਚ ਵਰਕਸ਼ਾਪ

ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ)- ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ 'ਚ ਜ਼ਿਲ੍ਹੇ ਅਤੇ ਪੰਜਾਬ ਵਿਚ ਵੱਧ ਰਹੀ ਉਮਰ ਦੀ ਆਬਾਦੀ: ਉਭਰਦੀਆਂ ਚੁਣੌਤੀਆਂ ਅਤੇ ਨੀਤੀਗਤ ਲੋੜਾਂ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ ਵਿਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਡੀ.ਐਮ ਗੁਰਿਸਮਰਨਪੀਤ ਕੌਰ, ਮੇਅਰ ਸੁਰਿੰਦਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਨੀ, ਪਿ੍ੰਸੀਪਲ ਡਾ. ਵਿਧੀ ਭੱਲਾ ਆਦਿ ਸ਼ਾਮਿਲ ਹੋਏ | ਭਾਰਤੀ ਸੰਸਦੀ ਸੰਸਥਾਨ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੇ ਸੰਬੋਧਨ 'ਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ 'ਤੇ ਚਾਨਣਾ ਪਾਇਆ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਨੂੰ ਐਨ.ਆਰ.ਆਈ ਜ਼ਿਲ੍ਹਾ ਮੰਨਿਆ ਜਾਂਦਾ ਹੈ | ਇਸ ਲਈ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇੱਥੇ ਬਜ਼ੁਰਗਾਂ ਦੀ ਦੇਖਭਾਲ ਲਈ ਐਨ.ਜੀ.ਓਜ਼ ਬੜਾ ਸਹਿਯੋਗ ਦੇ ਰਹੇ ਹਨ | ਜਿੰਪਾ ਨੇ ਪੰਜਾਬ ਸਰਕਾਰ ਦੁਆਰਾ ਬਜ਼ੁਰਗਾਂ ਲਈ ਕੀਤੇ ਜਾ ਰਹੇ ਕਾਰਜਾਂ 'ਤੇ ਰੌਸ਼ਨੀ ਪਾਈ ਅਤੇ ਬਜ਼ੁਰਗਾਂ ਦੀ ਬਤੌਰ ਮੰਤਰੀ ਪਦ 'ਤੇ ਕੀਤੀ ਮੱਦਦ ਨੂੰ ਸਭ ਨਾਲ ਸਾਂਝਾ ਕੀਤਾ | ਮੇਅਰ ਨੇ ਕਿਹਾ ਕਿ ਬੱਚਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਵੱਧਦੀ ਉਮਰ ਦੇ ਮਾਪਿਆਂ ਦੇ ਹਰ ਪੱਖੋਂ ਸੇਵਾ ਕਰਨ | ਇਸ ਮੌਕੇ ਪਿ੍ੰਸੀਪਲ ਡਾ. ਵਿਧੀ ਭੱਲਾ ਨੇ ਆਏ ਹੋਏ ਸਾਰੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਮਨਮੋਹਨ ਸ਼ਰਮਾ ਨੇ ਕੀਤਾ |
ਪਿਛਲੀ ਖ਼ਬਰ ਸੰਤੋਸ਼ ਚੌਧਰੀ ਵਲੋਂ ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 15ਵਾਂ ਐਥਲੈਟਿਕਸ ਤੇ ਸਪੋਰਟਸ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।