12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ

ਅਜੀਤ ਡੈਸਕ 29-03-2026
ਦਸੂਹਾ, 28 ਮਾਰਚ (ਭੁੱਲਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐੱਸ.ਐੱਮ.ਓ. ਦਸੂਹਾ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠ ਵਾਰਡ ਨੰਬਰ 5 ਦਸੂਹਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦੇ ਮੁਫ਼ਤ ਇਲਾਜ਼ ਲਈ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਮਹਲਾ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਕਾਰਡ ਬਣਾਏ | ਇਸ ਮੌਕੇ 'ਆਪ' ਵਾਰਡ ਪ੍ਰਧਾਨ ਕਮਲਦੀਪ ਸਿੰਘ ਵਿਰਦੀ ਨੇ ਦੱਸਿਆ ਕਿਸਿਹਤ ਯੋਜਨਾ ਬੀਮੇ ਦੇ ਕਾਰਡ ਬਣਾਉਣ ਦਾ ਕੈਂਪ 29 ਮਾਰਚ ਤੱਕ ਜਗਤ ਸਿੰਘ ਬਾਜਵਾ ਕਾਲੋਨੀ ਨੇੜੇ ਮਿਲਕ ਪਲਾਂਟ ਵਿਚ ਚੱਲੇਗਾ | ਇਸ ਮੌਕੇ ਗੁਰਜੀਤ ਸਿੰਘ, ਜਗਪ੍ਰੀਤ ਸਿੰਘ ਜੱਗੀ, ਜੋਗਿੰਦਰ ਸਿੰਘ ਬਾਜਵਾ, ਕੁਲਵੰਤ ਸਿੰਘ, ਵਰਿੰਦਰ ਸਿੰਘ, ਮਹਿੰਦਰ ਕੌਰ, ਹਰਪ੍ਰੀਤ ਸਿੰਘ, ਰਜੇਸ਼ ਬੰਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਰੂ ਨੰਗਲ ਸਕੂਲ 'ਚ ਮੈਗਾ ਪੀਟੀਐਮ ਹੋਇਆ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਸਿਵਲ ਹਸਪਤਾਲ ਨੂੰ 2 ਐਂਬੂਲੈਂਸਾਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।