15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੰਤ ਬਾਬਾ ਅਤਰ ਦਾਸ ਦੀ ਯਾਦ ਨੂੰ ਧਾਰਮਿਕ ਸਮਾਗਮ ਕਰਵਾਏ

ਅਜੀਤ ਡੈਸਕ 11-04-2026
ਕੋਟਫ਼ਤੂਹੀ, 10 ਅਪ੍ਰੈਲ (ਅਟਵਾਲ)-ਪਿੰਡ ਢਾਂਡਾ ਕਲਾਂ ਦੀ ਕੁਟੀਆ ਸੰਤ ਬਾਬਾ ਅਤਰ ਦਾਸ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਅਤਰ ਦਾਸ ਦੀ ਯਾਦ ਵਿਚ ਸੰਤ ਚਰਨ ਦਾਸ ਦੇ ਪਰਿਵਾਰ ਵੱਲੋਂ ਸਾਲਾਨਾ ਜੋੜ ਮੇਲੇ ਤੇ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਅਮਰਿੰਦਰ ਸਿੰਘ ਬੁੱਗਰਾ, ਭਾਈ ਭੁਪਿੰਦਰ ਸਿੰਘ ਕੋਟਫ਼ਤੂਹੀ, ਕਾਕਾ ਦਮਨਪ੍ਰੀਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਢਾਂਡਾ ਕਲਾਂ, ਰਸ਼ਪਾਲ ਸਿੰਘ ਰਾਜੂ, ਗੁਰਨਾਮ ਸਿੰਘ, ਰਵੀ ਦੱਤ, ਹਰਿੰਦਰ ਸਿੰਘ ਹਰੀ ਗੁਰਟੇਕ ਸਿੰਘ ਏ. ਐੱਸ. ਆਈ, ਵਿਜੈ ਬਾਬਾ, ਪਰਮਜੀਤ ਸਿੰਘ ਰੱਕੜ, ਗੁਰਨਾਮ ਸਿੰਘ, ਰੇਸ਼ਮ ਸਿੰਘ, ਮੋਹਨ ਲਾਲ, ਸੁਖਜੀਵਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।