20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਾਈ ਭਾਰਤ ਬਜਟ ਪ੍ਰਸ਼ਨੋਤਰੀ 'ਚ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਕਿ੍ਤੀਕਾ ਅਬਰੋਲ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 18-04-2026
ਦਸੂਹਾ, 17 ਅਪ੍ਰੈਲ (ਭੁੱਲਰ)-ਜੇ. ਸੀ. ਡੀ. ਏ. ਕਾਲਜ ਦਸੂਹਾ ਦੀ ਐੱਨ.ਅੱੈਸ.ਐੱਸ. ਦੀ ਹੋਣਹਾਰ ਵਲੰਟੀਅਰ ਕਿ੍ਤੀਕਾ ਅਬਰੋਲ ਨੇ ਮਿਨਿਸਟਰੀ ਆਫ਼ ਯੂਥ ਅਫੇਅਰ ਅਤੇ ਖੇਡ ਵਿਭਾਗ ਦੁਆਰਾ ਆਯੋਜਿਤ ਮਾਈ ਭਾਰਤ ਬਜਟ ਪ੍ਰਸ਼ਨੋਤਰੀ 2026 ਦੇ ਫਾਈਨਲ ਪੜਾਅ ਵਿਚ ਪਹੁੰਚ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦੁਆਰਾ ਵਲੰਟੀਅਰ ਕਿ੍ਤੀਕਾ ਅਬਰੋਲ ਨੂੰ ਸਨਮਾਨਿਤ ਕਰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਨਰਿੰਦਰਜੀਤ ਸਿੰਘ ਅਤੇ ਡਾ. ਅਨੂੰ ਬਜਾਜ ਨੇ ਦੱਸਿਆ ਕਿ ਇਸ ਮਾਈ ਭਾਰਤ ਬਜਟ ਸੈਸ਼ਨ ਪ੍ਰਤੀਯੋਗਤਾ ਵਿਚ ਪੂਰੇ ਭਾਰਤ ਵਿਚੋਂ ਲੱਖਾਂ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਭਾਗ ਲਿਆ, ਜਿਸ ਵਿਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਤੋਂ ਚੁਣੇ ਫਾਇਨਲਿਸਟ ਨੂੰ ਫਾਈਨਲ ਰਾਉਂਡ ਲਈ 12 ਅਤੇ13 ਅਪ੍ਰੈਲ ਨੂੰ ਚੰਡੀਗੜ੍ਹ ਬੁਲਾਇਆ ਗਿਆ ਸੀ | ਕਿ੍ਤੀਕਾ ਅਬਰੋਲ ਨੇ ਇਸ ਈਵਟ ਵਿਚ ਪੰਜਾਬ ਦੀ ਅਗਵਾਈ ਕੀਤੀ | ਉਸ ਨੇ ਮਹਿਲਾ ਲੈਡ ਵਿਕਾਸ ਅਤੇ ਵਿਕਸ਼ਿਤ ਭਾਰਤ ਆਦਿ ਮਹੱਤਵਪੂਰਨ ਵਿਸ਼ੇ ਉੱਤੇ ਵਿਚਾਰ ਪੇਸ਼ ਕਰਕੇ ਨਾਮਣਾ ਖੱਟਿਆ | ਕਿ੍ਤੀਕਾ ਨੂੰ ਸਨਮਾਨਿਤ ਕਰਨ ਮੌਕੇ ਕਾਲਜ ਸੀਨੀਅਰ ਫੈਕਲਟੀ ਮੈਂਬਰ ਪ੍ਰੋ. ਨਿਵੇਦਿਕਾ, ਰਜਿਸਟਰਾਰ ਡਾ. ਸੀਤਲ ਸਿੰਘ, ਸਟਾਫ਼ ਸੈਕਟਰੀ ਅਮਿਤ ਸ਼ਰਮਾ ਸਹਾਇਕ ਸਟਾਫ਼ ਸੈਕਟਰੀ ਮੋਹਿਤ ਕੁਮਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਨਵਾਦੀ ਇਸਤਰੀ ਸਭਾ ਵਲੋਂ ਮੀਟਿੰਗ ਅਗਲੀ ਖ਼ਬਰ ਸਰਕਾਰ ਕਿਸਾਨਾਂ ਦੀ ਫ਼ਸਲ ਖ਼ਰੀਦਣ ਲਈ ਵਚਨਬੱਧ- ਜਿੰਪਾ, ਡਾ. ਇਸ਼ਾਂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।