25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਵਰਗਵਾਸੀ ਰਣਜੀਤ ਸਿੰਘ ਸੰਘੇੜਾ ਨੂੰ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 19-04-2026
ਦਸੂਹਾ, 18 ਅਪ੍ਰੈਲ (ਭੁੱਲਰ)- ਸਵਰਗਵਾਸੀ ਰਣਜੀਤ ਸਿੰਘ ਸੰਘੇੜਾ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸ੍ਰੀ ਕਲਗ਼ੀਧਰ ਪਿੰਡ ਜਲੋਟਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਖੁਸ਼ਵੰਤ ਸਿੰਘ ਸੋਹਲਪੁਰ ਦੇ ਜਥੇ ਵਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਚਾਨਣਾ ਪਾਇਆ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ, ਮੈਨੇਜਰ ਗੁਰਿੰਦਰ ਸਿੰਘ ਬੋਦਲ, ਇੰਜੀਨੀਅਰ ਹਰਿੰਦਰ ਪਾਲ ਸਿੰਘ ਗਿੱਲ ਝਿੰਗੜ, ਐਸ.ਐਮ.ਓ. ਡਾਕਟਰ ਐੱਸ. ਪੀ. ਸਿੰਘ, ਕੁਲਦੀਪ ਸਿੰਘ ਰੰਧਾਵਾ ਕੈਲਗਰੀ ਕੈਨੇਡਾ, ਗੁਰਸ਼ਰਨ ਸਿੰਘ, ਇੰਜੀਨੀਅਰ ਰਘਵੀਰ ਸਿੰਘ ਜਲੋਟਾ, ਰਣਦੀਪ ਸਿੰਘ ਬੈਂਸ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਆਦਮਪੁਰ, ਐਡਵੋਕੇਟ ਭੁਪਿੰਦਰ ਸਿੰਘ ਰੰਧਾਵਾ, ਹਰਦਿਆਲ ਸਿੰਘ ਸੰਘੇੜਾ, ਪਿੰ੍ਰਸ ਦੀਪ ਸਿੰਘ ਕੈਨੇਡਾ, ਹਰਦੀਪ ਸਿੰਘ ਮਨੂ ਖੁੱਲਰ, ਧਰਮਿੰਦਰ ਸਿੰਘ ਜਲੋਟਾ, ਐਡਵੋਕੇਟ ਨਰਿੰਦਰ ਸਿੰਘ ਹੁੰਦਲ, ਸਤਪਾਲ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ ਸ਼੍ਰੀ ਗਰਨਾ ਸਾਹਿਬ ਬੋਦਲ, ਓਾਕਾਰ ਸਿੰਘ ਚੰਡੀਦਾਸ, ਇੰਦਰਜੀਤ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਮਨਜੋਤ ਸਿੰਘ, ਮਨਦੀਪ ਕੌਰ ਰੰਧਾਵਾ, ਹੈਡਮਿਸਟਰੈਸ ਨਰਿੰਦਰ ਪਾਲ ਕੌਰ ਮਸ਼ਿਆਣਾ, ਪ੍ਰੀਤ ਪਾਲ ਕੌਰ ਮਸ਼ਿਆਣਾ, ਜਸਬੀਰ ਕੌਰ ਸੰਘੇੜਾ, ਨਿਰਮਲਜੀਤ ਕੌਰ ਭੁੱਲਰ, ਮਨਪ੍ਰੀਤ ਕੌਰ ਕੈਨੇਡਾ, ਮਨਦੀਪ ਕੌਰ ਸੰਘੇੜਾ, ਪਾਲੋ ਜਲੋਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਹਰਿ ਰਾਏ ਸ਼ਿਵਾਲਿਕ ਸਕੂਲ ਬਾੜੀਆਂ ਦਾ 8ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਦਾ ਬੀ.ਕਾਮ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।