22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅਦਾਲਤ 'ਤੇ ਖੁੱਲ੍ਹੇਆਮ ਦੋਸ਼ ਲਗਾ ਕੇ ਕੇਜਰੀਵਾਲ ਦੇ ਰਹੇ ਸੰਵਿਧਾਨਿਕ ਵਿਵਸਥਾ ਨੂੰ ਚੁਣੌਤੀ- ਸੂਦ <br/>

ਅਜੀਤ ਡੈਸਕ 29-04-2026

ਹੁਸ਼ਿਆਰਪੁਰ, 28 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਨਿਆਂਪਾਲਿਕਾ ਦੇ ਪ੍ਰਤੀ ਕੇਜਰੀਵਾਲ ਦੇ ਵਿਵਹਾਰ ਨੂੰ ਸੰਵਿਧਾਨਿਕ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਦੱਸਦੇ ਹੋਏ ਕਿਹਾ ਕਿ ਕੇਜਰੀਵਾਲ ਅਤੇ 'ਆਪ' ਆਗੂ ਹਮੇਸ਼ਾ ਹਰ ਗੱਲ 'ਤੇ ਦੋਹਰੇ ਮਾਪਦੰਡ ਅਪਣਾਉਣ ਦੇ ਆਦਿ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਅਦਾਲਤ 'ਤੇ ਖੁੱਲੇ੍ਹਆਮ ਦੋਸ਼ ਲਗਾ ਕੇ ਸੰਵਿਧਾਨਿਕ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ | ਸੋਸ਼ਲ ਮੀਡੀਆ ਅਤੇ ਕੰਪਿਊਟਰ ਦੇ ਇਸ ਯੁੱਗ ਵਿਚ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਵਲੋਂ ਕਹੀ ਗਈ ਗੱਲ ਦਾ ਵੀ ਉਨ੍ਹਾਂ ਨੂੰ ਹੀ ਵਾਰ-ਵਾਰ ਸਾਹਮਣਾ ਕਰਨਾ ਪਵੇਗਾ, ਜਦਕਿ ਉਨ੍ਹਾਂ ਦੇ ਖ਼ਿਲਾਫ਼ ਨਿਆਇਕ ਮਾਮਲਿਆਂ ਵਿਚ ਦੂਸਰੀ ਧਿਰ ਕਿਸੇ ਕੇਸ ਨੂੰ ਬਦਲਣ ਦੇ ਲਈ ਮੰਗ ਰੱਖਦਾ ਹੈ ਤਾਂ ਉਸ ਨੰੂ ਸੰਵਿਧਾਨਿਕ ਵਿਵਸਥਾ ਦੀ ਉਲੰਘਣਾ ਦੱਸਦੇ ਨਹੀਂ ਥੱਕਦੇ | ਉਨ੍ਹਾਂ ਕਿਹਾ ਕਿ ਜਦੋਂ ਹੁਣ ਜਦੋਂ ਸੀ.ਬੀ.ਆਈ. ਨੇ ਉਨ੍ਹਾਂ ਦੇ ਹੱਕ ਵਿਚ ਹੋਏ ਫ਼ੈਸਲੇ ਦੇ ਖ਼ਿਲਾਫ਼ ਮਾਨਯੋਗ ਹਾਈਕੋਰਟ 'ਚ ਪਟੀਸ਼ਨ ਦਿੱਤੀ ਹੈ ਤਾਂ ਉਨ੍ਹਾਂ ਹਾਈਕੋਰਟ ਦੇ ਜੱਜ ਦੇ ਖ਼ਿਲਾਫ਼ ਸ਼ਰੇਆਮ ਗ਼ਲਤ ਟਿੱਪਣੀਆਂ ਤੇ ਵਿਰੋਧ 'ਚ ਸੱਤਿਆਗ੍ਰਹਿ ਕਰਨ ਦੀ ਗੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਨਿਆਇਕ ਪ੍ਰਕ੍ਰਿਆ ਦਾ ਸਨਮਾਨ ਕਰਦੇ ਹੋਏ ਹਾਈਕੋਰਟ ਦੇ ਜੱਜ ਨਾ ਬਦਲਣ ਦੇ ਫ਼ੈਸਲੇ ਨੂੰ ਉੱਪਰ ਵਾਲੀ ਅਦਾਲਤ 'ਚ ਚੁਨੌਤੀ ਦੇਣੀ ਚਾਹੀਦੀ ਹੈ ਨਾ ਕਿ ਅਦਾਲਤ ਦਾ ਬਾਈਕਾਟ ਕਰਨਾ ਜਾਂ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਨੂੰ ਆਪਣੇ ਇਸ ਕਾਰਵਾਈ ਲਈ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ |
28 ਐਚ ਐਸ ਪੀ 05

ਪਿਛਲੀ ਖ਼ਬਰ ਸਰਕਾਰੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੀ. ਐੱਚ. ਸੀ. ਹਾਰਟਾ ਬਡਲਾ ਵਿਖੇ ਵਿਧਾਇਕ ਡਾ. ਇਸ਼ਾਂਕ ਵਲੋਂ ਨਵੀਂ ਇਮਾਰਤ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।