ਰਾਮਗੜ੍ਹ ਸੀਕਰੀਨਰਿੰਦਰ ਕੁਮਾਰ ਜੋਸ਼ੀ ਵਿਧਾਇਕ ਦਾ ਜਨਮ 5-4-1968 ਨੂੰ ਪਿਤਾ ਰਮੇਸ਼ ਚੰਦ ਦੇ ਘਰ ਮਾਤਾ ਸ੍ਰੀਮਤੀ ਰਾਮ ਕਲੀ ਦੀ ਕੁੱਖੋਂ ਪਿੰਡ ਬਿ੍ੰਗਲੀ ਵਿਖੇ ਹੋਇਆ | ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਪਬਲਿਕ ਸੀਨੀਅਰ ਸੈਕੰਡਰੀ ਸਮਕੂਲ ਬਿ੍ੰਗਲੀ ਤੋਂ ਹਾਸਲ ਕੀਤੀ | ਉਨ੍ਹਾਂ 18 ਸਾਲਾਂ ਦੀ ਹੀ ਉਮਰ ਵਿਚ ਸਰਕਾਰੀ ਹਾਈ ਸਕੂਲ ਭੰਬੋਤਾੜ ਵਿਖੇ ਬਤੌਰ ਐੱਸ.ਐੱਲ.ਏ. ਮਿਤੀ 12-11-1986 ਨੂੰ ਜੁਆਇਨ ਕੀਤਾ | ਇਸ ਤੋਂ ਬਾਅਦ ਬਦਲੀ ਹੋਣ ਉਪਰੰਤ ਸਰਕਾਰੀ ਸਕੂਲ ਰਾਮਗੜ੍ਹ ਸੀਕਰੀ ਆ ਗਏ | ਸਿੱਖਿਆ ਵਿਭਾਗ ਵਲੋਂ ਸਾਲ, 1996 ਵਿਚ ਉਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਤੈਨਾਤ ਕੀਤਾ ਗਿਆ ਜਿੱਥੋਂ ਉਹ ਅੱਜ ਵਿਭਾਗ ਦੀ ਕਰੀਬ 39 ਸਾਲ 5 ਮਹੀਨਿਆਂ ਦੀ ਲੰਬੀ, ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾ ਮੁਕਤ ਹੋ ਰਹੇ ਹਨ | ਆਪਣੀ ਸੇਵਾ ਦੌਰਾਨ ਨਰਿੰਦਰ ਕੁਮਾਰ ਜੋਸ਼ੀ ਵਲੋਂ ਸਰਕਾਰ ਦੀਆਂ ਅਨੇਕਾਂ ਡਿਊਟੀਆਂ ਜਿਵੇਂ ਜਨਗਣਨਾ, ਚੋਣ ਡਿਊਟੀਆਂ ਅਤੇ ਬੀ.ਐਲ.ਓ. ਡਿਊਟੀ ਸਫਲਤਾ ਪੂਰਵਕ ਨਿਭਾਈਆਂ | ਮਿਤੀ 30-4-2026 ਨੂੰ ਪਿ੍ੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਵਿਚ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ | ਵਲੋਂ- ਬਿਕਰਮ ਕਟੋਚ