ਰਾਮਗੜ੍ਹ ਸੀਕਰੀ-ਵਰਿੰਦਰ ਕੁਮਾਰ ਲੈਕਚਰਾਰ ਪੰਜਾਬੀ ਦਾ ਜਨਮ 24 ਅਪ੍ਰੈਲ 1968 ਨੂੰ ਪਿਤਾ ਅਮਰ ਸਿੰਘ ਦੇ ਘਰ ਮਾਤਾ ਸ਼ੀਲਾ ਦੇਵੀ ਦੀ ਕੁੱਖੋਂ ਪਿੰਡ ਚੰਗੜਮਾਂ ਵਿਖੇ ਹੋਇਆ | ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ ਤੋਂ ਹਾਸਲ ਕਰਨ ਉਪਰੰਤ ਬੀ.ਏ ਸਰਕਾਰੀ ਕਾਲਜ ਤਲਵਾੜਾ ਤੋਂ ਪਾਸ ਕੀਤੀ | ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸਾਲ 1993 ਵਿਚ ਐੱਮ. ਏ. ਪੰਜਾਬੀ ਕੀਤੀ | ਅਧਿਆਪਕ ਬਣਨ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਉਨ੍ਹਾਂ ਨੇ ਬੀ.ਐਡ ਡੀ. ਏ. ਵੀ ਕਾਲਜ ਅਬੋਹਰ ਤੋਂ ਸਾਲ 1994 ਵਿਚ ਪਾਸ ਕੀਤੀ | ਬਤੌਰ ਪੰਜਾਬੀ ਅਧਿਆਪਕ ਨਿਯੁਕਤੀ ਹੋਣ ਤੇ ਉਨ੍ਹਾਂ ਨੇ ਇੱਕ ਜਨਵਰੀ 1997 ਨੂੰ ਸਰਕਾਰੀ ਮਿਡਲ ਸਕੂਲ ਬਲਹੱਡਾ ਜੁਆਇਨ ਕੀਤਾ ਤੇ 25 ਅਗਸਤ 1998 ਨੂੰ ਬਦਲੀ ਉਪਰੰਤ ਸਰਕਾਰੀ ਮਿਡਲ ਸਕੂਲ ਡੋਹਰ ਹਾਜ਼ਰ ਹੋਏ ਜਿੱਥੇ ਉਨ੍ਹਾਂ ਕਰੀਬ 23 ਸਾਲ ਬਤੌਰ ਸਕੂਲ ਪ੍ਰਮੁੱਖ ਸੇਵਾ ਨਿਭਾ ਕੇ ਸਕੂਲ ਦਾ ਕਾਇਆ ਕਲਪ ਕੀਤਾ | ਉਨ੍ਹਾਂ ਦੀਆਂ ਬੇਮਿਸਾਲ ਅਤੇ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਬਤੌਰ ਲੈਕਚਰਾਰ ਪਦ ਉੱਨਤ ਕੀਤਾ | ਬਤੌਰ ਪੰਜਾਬੀ ਲੈਕਚਰਾਰ ਉਨ੍ਹਾਂ ਮਿਤੀ 29.5.2021 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ ਜੁਆਇਨ ਕੀਤਾ | ਜਿੱਥੋਂ ਉਹ ਅੱਜ 30.4.2026 ਨੂੰ ਵਿਭਾਗ ਦੀ ਕਰੀਬ 29 ਸਾਲਾਂ ਦੀ ਬੇਦਾਗ਼ ਤੇ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ | ਪਿ੍ੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਵਿਚ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਭਾਵਭੀਨੀ ਵਿਦਾਇਗੀ ਦਿੱਤੀ ਜਾ ਰਹੀ ਹੈ | ਵਲੋਂ : ਬਿਕਰਮ ਕਟੋਚ