14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਫ਼ੈਕਟਰੀ 'ਚ ਦਾਖ਼ਲ ਹੋ ਕੇ ਕੀਤਾ ਜਾਨਲੇਵਾ ਹਮਲਾ, ਮਾਮਲਾ ਦਰਜ

ਅਜੀਤ ਡੈਸਕ 01-05-2026
ਹੁਸ਼ਿਆਰਪੁਰ, 30 ਅਪ੍ਰੈਲ (ਬਲਜਿੰਦਰਪਾਲ ਸਿੰਘ)-ਫ਼ੈਕਟਰੀ 'ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਪਤੀ-ਪਤਨੀ ਸਮੇਤ 3 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਕਰੀਬ 12 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਬਹਾਦਰਪੁਰ ਦੇ ਵਾਸੀ ਹਿਮਾਂਸ਼ੂ ਉੱਪਲ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਫ਼ੈਕਟਰੀ ਦੇ ਬਾਹਰ ਖੜ੍ਹਾ ਸੀ | ਇਸ ਦੌਰਾਨ ਪ੍ਰਭਾਤ ਚੌਂਕ ਵਲੋਂ ਆਈ ਇਕ ਫੋਰਚਿਊਨਰ ਗੱਡੀ ਸਵਾਰ ਇਕ ਟਰੱਕ ਚਾਲਕ ਨਾਲ ਝਗੜਾ ਕਰਨ ਲੱਗੇ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਥਿਤ ਦੋਸ਼ੀ ਉਸ ਨਾਲ ਹੀ ਝਗੜਾ ਕਰਨ ਲੱਗ ਪਏ | ਇਸ ਤੋਂ ਬਾਅਦ ਜਦੋਂ ਉਹ ਆਪਣੀ ਫ਼ੈਕਟਰੀ 'ਚ ਸੀ ਤਾਂ ਕਥਿਤ ਦੋਸ਼ੀ ਆਪਣੇ ਕਰੀਬ 10 ਹੋਰ ਸਾਥੀਆਂ ਨਾਲ ਹਥਿਆਰਾਂ ਨਾਲ ਲੈੱਸ ਹੋ ਕੇ ਉੱਥੇ ਆ ਗਏ ਤੇ ਉਸ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਦੇ ਮੋਬਾਈਲ ਫ਼ੋਨ ਵੀ ਤੋੜ ਦਿੱਤਾ ਅਤੇ ਜਾਂਦੇ ਸਮੇਂ ਉਸ ਦੇ ਹੱਥੋਂ ਕੀਮਤੀ ਘੜੀ ਵੀ ਆਪਣੇ ਨਾਲ ਲੈ ਗਏ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਉਸ ਦੇ ਭਰਾ ਤੇ ਇਕ ਚਾਲਕ ਨੇ ਹਸਪਤਾਲ ਦਾਖਲ ਕਰਵਾਇਆ | ਪੁਲਿਸ ਨੇ ਉਕਤ ਘਟਨਾ ਸਬੰਧੀ ਪਿ੍ਤਪਾਲ ਸਿੰਘ, ਉਸ ਦੀ ਪਤਨੀ ਜਸਕਰਨ ਕੌਰ ਵਾਸੀਆਨ ਮੇਘੋਵਾਲ ਗੰਜੀਆਂ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਨਾਮਜ਼ਦ ਕਰਕੇ ਕਰੀਬ 10 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਕਸਬਾ ਭੰਗਾਲਾ ਅੰਦਰ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ- ਸਾਬਾ ਅਗਲੀ ਖ਼ਬਰ ਜੇਜੋਂ-ਫਗਵਾੜਾ ਰੇਲ ਸੰਪਰਕ ਸ਼ੁਰੂ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ- ਡਾ. ਇਸ਼ਾਂਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।