14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਏਡਿਡ ਸਕੂਲਾਂ ਦੇ ਪੈਨਸ਼ਨਰਜ਼ ਟੀਚਰ ਤੇ ਹੋਰ ਕਰਮਚਾਰੀਆਂ ਦੀ ਮੀਟਿੰਗ ਹੋਈ

ਅਜੀਤ ਡੈਸਕ 01-05-2026
ਗੜ੍ਹਦੀਵਾਲਾ, 30 ਅਪ੍ਰੈਲ (ਚੱਗਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਏਡਿਡ ਸਕੂਲ ਟੀਚਰ ਅਤੇ ਹੋਰ ਕਰਮਚਾਰੀ ਜਿਹੜੇ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਦੀ ਅਹਿਮ ਮੀਟਿੰਗ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਪਿ੍ੰ. ਤਰਸੇਮ ਸਿੰਘ ਧੁੱਗਾ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿ੍ੰ. ਜਗਜੀਤ ਸਿੰਘ ਰੀਹਲ, ਪਿ੍ੰ. ਰੁਪਿੰਦਰਜੀਤ ਸਿੰਘ, ਰਾਮੇਸ਼ ਕੁਮਾਰ ਦਸੂਹਾ ਅਤੇ ਸਤਨਾਮ ਸਿੰਘ ਧੁੱਗਾ ਨੇ ਪੈਨਸ਼ਨਰਾਂ ਦੇ ਬਕਾਇਆ ਡੀ.ਏ. ਅਤੇ ਪੈਨਸ਼ਨ ਨਾਲ ਹੋਰ ਸੰਬੰਧਿਤ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਕੀਤੇ ਜਾਣ ਵਾਲੇ ਯਤਨਾਂ ਸਬੰਧੀ ਵਿਚਾਰਾਂ ਪੇਸ਼ ਕੀਤੀਆਂ | ਇਸ ਮੌਕੇ ਖ਼ਾਸ ਤੌਰ 'ਤੇ 2016 ਤੋਂ ਬਾਅਦ ਸੇਵਾ ਮੁਕਤ ਹੋ ਰਹੇ ਪੈਨਸ਼ਨਰਾਂ ਦੇ ਕੇਸਾਂ ਸਬੰਧੀ ਡੀ.ਪੀ. ਆਈ. ਪੰਜਾਬ ਚੰਡੀਗੜ੍ਹ ਨੂੰ ਮਿਲਣ ਸੰਬੰਧੀ ਅਤੇ ਜ਼ਿਲ੍ਹਾ ਪੱਧਰ ਦੇ ਪੈਨਸ਼ਨਰ ਸੰਗਠਨ ਬਣਾਉਣ ਲਈ ਫ਼ੈਸਲਾ ਕੀਤਾ ਗਿਆ | ਇਸ ਮੌਕੇ ਖ਼ਾਲਸਾ ਸਕੂਲ ਦੇ ਪਿ੍ੰ. ਅਰਵਿੰਦਰ ਕੌਰ ਗਿੱਲ ਤੇ ਸਮੂਹ ਸਟਾਫ਼ ਨੇ ਸਮੂਹ ਪੈਨਸ਼ਰਜ਼ ਦਾ ਧੰਨਵਾਦ ਕੀਤਾ | ਇਸ ਮੌਕੇ ਇੰਦਰਵੀਰ ਕੌਰ, ਰਸ਼ਪਾਲ ਸਿੰਘ ਸਹੋਤਾ, ਅਮਰੀਕ ਸਿੰਘ ਸ਼ਾਮ ਚੁਰਾਸੀ, ਗੁਰਮੇਲ ਸਿੰਘ ਅਰਗੋਵਾਲ, ਗੁਰਬਚਨ ਸਿੰਘ ਹਰਿਆਣਾ, ਇਕਬਾਲ ਸਿੰਘ ਬਾਹਗਾ, ਸੇਵਾ ਸਿੰਘ ਅੱਭੋਵਾਲ, ਮਨਧੀਰ ਸਿੰਘ ਪੰਡੋਰੀ, ਦਲੇਲ ਸਿੰਘ ਕੋਈ, ਪਿ੍ੰ. ਰਾਮ ਮੂਰਤੀ ਬਜਵਾੜਾ, ਗੁਰਬਚਨ ਸਿੰਘ, ਬਰਿੰਦਰਜੀਤ ਸਿੰਘ ਹਰਿਆਣਾ, ਅਨਿਲ ਕੁਮਾਰ ਹਰਿਆਣਾ, ਜਸਵੀਰ ਕੌਰ ਦਸੂਹਾ, ਰਣਵੀਰ ਕੌਰ ਗੜ੍ਹਦੀਵਾਲਾ, ਸੁਮਨ ਬਾਲਾ ਗੜ੍ਹਦੀਵਾਲਾ, ਹਰਭਜਨ ਕੌਰ ਬਜਵਾੜਾ, ਹਰਮਿੰਦਰ ਸਿੰਘ, ਹਰਭਜਨ ਸਿੰਘ, ਪਰਮਜੀਤ ਕੌਰ, ਗੁਰਦੀਪ ਕੌਰ ਤੱਗੜ ਆਦਿ ਸਮੇਤ ਸੇਵਾ ਮੁਕਤ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਆੜ੍ਹਤੀ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਕੰਮ ਕਰਨ- ਚੇਅਰਮੈਨ ਸਹੋਤਾ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।