29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਘਰਾਂ 'ਚ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਮੇਂ ਦੀ ਮੁੱਖ ਲੋੜ-ਗਿੱਦਾ

ਅਜੀਤ ਡੈਸਕ 03-05-2026
ਸ਼ਾਮਚੁਰਾਸੀ, 2 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸਤਿੰਦਰ ਕੌਰ ਗਿੱਦਾ ਐਮ. ਡੀ. ਗਿੱਦਾ ਫਿਲਿੰਗ ਸਟੇਸ਼ਨ, ਤਾਜੋਵਾਲ ਨੇ ਅਜੋਕੇ ਸਮਾਜਿਕ ਨਿਘਾਰ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਦੌਰ 'ਚ ਘਰਾਂ ਅੰਦਰ ਬਜ਼ੁਰਗਾਂ ਦਾ ਸਤਿਕਾਰ ਬਹਾਲ ਕਰਨਾ ਸਮੇਂ ਦੀ ਸਭ ਤੋਂ ਮੁੱਖ ਲੋੜ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਦੀ ਤਰੱਕੀ ਨੇ ਸਾਨੂੰ ਸੁੱਖ-ਸਹੂਲਤਾਂ ਤਾਂ ਦਿੱਤੀਆਂ ਹਨ, ਪਰ ਸਾਡੇ ਰਿਸ਼ਤਿਆਂ 'ਚ ਦੂਰੀਆਂ ਵਧਾ ਦਿੱਤੀਆਂ ਹਨ | ਅੱਜ ਘਰ ਦਾ ਹਰ ਜੀਅ, ਚਾਹੇ ਉਹ ਬੱਚਾ ਹੋਵੇ ਜਾਂ ਜਵਾਨ, ਹਰ ਵੇਲੇ ਮੋਬਾਈਲ ਫ਼ੋਨ ਦੀ ਦੁਨੀਆ 'ਚ ਮਗਨ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਬਜ਼ੁਰਗ ਕੇਵਲ ਉਮਰ ਵਿਚ ਹੀ ਵੱਡੇ ਨਹੀਂ ਹੁੰਦੇ, ਸਗੋਂ ਉਹ ਤਜਰਬਿਆਂ ਦਾ ਖ਼ਜ਼ਾਨਾ ਹੁੰਦੇ ਹਨ |
ਪਿਛਲੀ ਖ਼ਬਰ 7 ਦੇ ਚੱਕਾ ਜਾਮ 'ਚ ਕਿਸਾਨ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ-ਸਮਰਾ ਅਗਲੀ ਖ਼ਬਰ 7 ਦੇ ਚੱਕਾ ਜਾਮ 'ਚ ਕਿਸਾਨ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ-ਸਮਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।