29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਦੇ ਸਪੋਰਟਸ ਕਲੱਬਾਂ ਦਾ ਵੱਡਾ ਯੋਗਦਾਨ-ਸੰਜੀਵ ਮਿਨਹਾਸ

ਅਜੀਤ ਡੈਸਕ 03-05-2026
ਗੜ੍ਹਦੀਵਾਲਾ, 2 ਮਈ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਮੱਲ੍ਹੇਵਾਲ ਵਲੋਂ ਕਰਵਾਏ ਪੰਜਵੇਂ ਵਾਲੀਬਾਲ ਤੇ ਦੂਜੇ ਕਰਾਸ ਕੰਟਰੀ ਟੂਰਨਾਮੈਂਟ ਦੀ ਸ਼ੁਰੂਆਤ ਕਰਦਿਆਂ ਭਾਜਪਾ ਆਗੂ ਸੰਜੀਵ ਮਿਨਹਾਸ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਵਿਚ ਸਪੋਰਟਸ ਕਲੱਬਾਂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ 'ਚੋਂ ਕੱਢਣ ਲਈ ਪੰਜਾਬ ਦੇ ਪਿੰਡ-ਪਿੰਡ ਵਿਚ ਖੇਡ ਟੂਰਨਾਮੈਂਟ ਹੋਣੇ ਵੀ ਸਮੇਂ ਦੀ ਲੋੜ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਖੇਡਾਂ ਨੂੰ ਪਿੰਡ ਪੱਧਰ 'ਤੇ ਪ੍ਰਫੁਲਿਤ ਕਰਨ ਲਈ ਪਿੰਡਾਂ ਨੂੰ ਸਪੋਰਟਸ ਲਈ ਗ੍ਰਾਂਟਾਂ ਦੇਣੀਆਂ ਯਕੀਨੀ ਬਣਾਈਆਂ ਜਾਣ | ਇਸ ਮੌਕੇ ਕੁਲਦੀਪ ਸਿੰਘ ਦੀਪਾ, ਗੁਰਦੀਪ ਸਿੰਘ ਕੈਨੇਡਾ, ਸਬ ਇੰਸਪੈਕਟਰ ਹਰਪਾਲ ਸਿੰਘ, ਹਰਮਿੰਦਰ ਸਿੰਘ, ਸਰਪੰਚ ਜਗਪਾਲ ਸਿੰਘ, ਨਰਪਾਲ ਸਿੰਘ, ਮਾਸਟਰ ਪਰਮਾਨੰਦ, ਮਲਕੀਤ ਸਿੰਘ, ਗੁਰਸਿਮਰਨ ਸਿੰਘ, ਅਮਨਦੀਪ, ਯੋਧਾ ਫ਼ੌਜੀ, ਕਮਲ, ਜਸੂ, ਕਰਨ ਸਿੰਘ, ਸ਼ੇਰਾ, ਜੱਸੀ, ਕਮਲ, ਸਨੀ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਮੈਨੇਜਰ ਮੇਜਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਹੁਸ਼ਿਆਰਪੁਰ ਦੀ ਅੰਡਰ-23 ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।