30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਾਗਲਾਂ ਵਿਖੇ ਮਲੇਰੀਆ, ਡੇਂਗੂ, ਚਿਕਨਗੁਣੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 03-05-2026
ਪੱਸੀ ਕੰਢੀ, 2 ਮਈ (ਜਗਤਾਰ ਸਿੰਘ ਰਜਪਾਲਮਾ)-ਪਿੰਡ ਜਾਗਲਾਂ ਵਿਖੇ ਵੈਕਟਰ ਬੌਰਨ ਡਿਜੀਜ਼ ਤਹਿਤ ਮਲੇਰੀਆ, ਡੇਂਗੂ ਚਿਕਨਗੁਣੀਆ ਬੁਖ਼ਾਰ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਮਲੇਰੀਆ ਤੇ ਡੇਂਗੂ ਚਿਕਨਗੁਨੀਆ ਬੁਖ਼ਾਰ ਤੋਂ ਬਚਾਅ ਸੰਬੰਧੀ ਜਾਗਰੂਕ ਕਰਦੇ ਹੋਏ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਲੋਕਾਂ ਨੂੰ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਠੰਢ ਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਅਤੇ ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ ਆਦਿ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ 'ਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ | ਮਲੇਰੀਏ ਬੁਖ਼ਾਰ ਤੋਂ ਬਚਾਅ ਲਈ ਘਰਾਂ ਦੇ ਆਲ਼ੇ ਦੁਆਲੇ ਸਫ਼ਾਈ ਰੱਖੋ ਤੇ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸਰਪੰਚ ਮਮਤਾ ਦੇਵੀ, ਪੰਚ ਦਲਜੀਤ ਕੌਰ, ਪੰਚ ਕੁਲਬੀਰ ਸਿੰਘ, ਸੁਦੇਸ਼ ਕੁਮਾਰੀ ਆਂਗਣਵਾੜੀ ਵਰਕਰ, ਨਿਰਮਲਾ ਦੇਵੀ, ਆਸ਼ਾ ਵਰਕਰ ਰੀਨਾ ਕੁਮਾਰੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਗਰਮੀ ਦੀ ਲਹਿਰ 'ਚ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਲੋਕ-ਡਾ. ਅਜੇ ਬਸਰਾ ਅਗਲੀ ਖ਼ਬਰ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਵਲੋਂ ਚੀਫ਼ ਇੰਜੀਨੀਅਰ ਬੰਗੜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।