30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਨਵਾਂ ਮੋਬਾਈਲ ਐਪ ਲਾਂਚ

ਅਜੀਤ ਡੈਸਕ 03-05-2026
ਗੜ੍ਹਦੀਵਾਲਾ, 2 ਮਈ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪਿ੍ੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਨਵੀਂ ਸੋਚ ਤੇ ਤਕਨਾਲੋਜੀ ਦੇ ਮਿਲਾਪ ਨਾਲ ਇਕ ਨਵਾਂ ਮੋਬਾਈਲ ਐਪ ਲਾਂਚ ਕੀਤਾ | ਕਾਲਜ ਦੇ ਵਿਦਿਆਰਥੀਆਂ ਸ਼ਿਵਮ ਠਾਕੁਰ ਅਤੇ ਗੰਧਰਵ ਨੇ ਇਸ ਐਪ ਨੂੰ ਡਿਜ਼ਾਈਨ ਕਰਕੇ ਮਾਣ ਵਧਾਇਆ | ਐਪ ਨੂੰ ਲਾਂਚ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ) ਨੇ ਕਿਹਾ ਕਿ ਇਹ ਐਪ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਡਿਜੀਟਲ ਹੁਨਰ ਦਾ ਪ੍ਰਤੀਕ ਹੈ, ਜੋ ਅੱਜ ਦੇ ਆਧੁਨਿਕ ਯੁੱਗ 'ਚ ਵੱਡੀ ਉਪਲਬਧੀ ਹੈ | ਕੰਪਿਊਟਰ ਵਿਭਾਗ ਦੇ ਮੁਖੀ ਮੈਡਮ ਕਮਲਜੀਤ ਕੌਰ ਨੇ ਦੱਸਿਆ ਕਿ ਐਪ ਦੇ ਜ਼ਰੀਏ ਯੂਜ਼ਰ ਵੱਖ-ਵੱਖ ਮੌਕਿਆਂ ਲਈ ਡਿਜੀਟਲ ਕਾਰਡ ਤਿਆਰ ਕਰ ਸਕਦੇ ਹਨ, ਜਿਵੇਂ ਕਿ ਜਨਮ ਦਿਨ, ਵਿਆਹ, ਤਿਉਹਾਰ ਤੇ ਹੋਰ ਖ਼ਾਸ ਸਮਾਗਮ ਆਦਿ | ਇਸ ਮੌਕੇ ਪਿ੍ੰ. ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਯਤਨ ਨੌਜਵਾਨਾਂ ਦੀ ਨਵ ਚੇਤਨਾ ਤੇ ਆਤਮ-ਨਿਰਭਰਤਾ ਦਾ ਵਧੀਆ ਉਦਾਹਰਨ ਹੈ | ਇਸ ਮੌਕੇ ਕੰਪਿਊਟਰ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਰਵਿੰਦਰ ਸਿੰਘ ਬੀਹੜ੍ਹਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜ਼ੋਨ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਗਰਮੀ ਦੀ ਲਹਿਰ 'ਚ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਲੋਕ-ਡਾ. ਅਜੇ ਬਸਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।