01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜੇ. ਪੀ. ਐਮ. ਓ. ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਕੀਤਾ ਨਮਨ

ਅਜੀਤ ਡੈਸਕ 03-05-2026
ਤਲਵਾੜਾ, 2 ਮਈ (ਰਾਜੀਵ ਓਸ਼ੋ, ਐਚ. ਐਸ. ਮਿੱਠੂ)-ਸਥਾਨਕ ਮਹਾਰਾਣਾ ਪ੍ਰਤਾਪ ਚੌਕ ਦੇ ਨਜ਼ਦੀਕ ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ (ਜੇ. ਪੀ. ਐਮ. ਓ.) ਦੇ ਬੈਨਰ ਹੇਠਾਂ ਮਨਾਇਆ | ਇਸ ਮੌਕੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਤੇ ਪੈਨਸ਼ਨਰਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ | ਉਪਰੰਤ ਸ਼ਹਿਰ 'ਚ ਮਾਰਚ ਕੱਢਿਆ | ਪੈਨਸ਼ਨਰ ਆਗੂ ਸਾਥੀ ਯੁਗਰਾਜ ਸਿੰਘ ਨੇ ਮਜ਼ਦੂਰ ਦਿਵਸ ਦੀ ਮਹੱਤਤਾ, ਇਸ ਦੇ ਇਤਿਹਾਸ ਤੇ ਅਜੋਕੇ ਸਮੇਂ 'ਚ ਇਸ ਦੀ ਸਾਰਥਿਕਤਾ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਮਨਰੇਗਾ ਵਰਕਰਜ਼ ਯੂਨੀਅਨ, ਪੰਜਾਬ ਤੋਂ ਦੀਪਕ ਤਲਵਾੜਾ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਤੋਂ ਜਸਵੀਰ ਤਲਵਾੜਾ ਤੇ ਸੱਤ ਪ੍ਰਕਾਸ਼, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਨਰੇਸ਼ ਮਿੱਡਾ ਤੇ ਸ਼ਸ਼ੀਕਾਂਤ, ਪ. ਸ. ਸ. ਫ਼. ਤੋਂ ਰਾਜੀਵ ਸ਼ਰਮਾ ਤੇ ਵਰਿੰਦਰ ਵਿਕੀ, ਪੈਨਸ਼ਨਰ ਤੋਂ ਸਾਥੀ ਮੁਲਖ ਰਾਜ ਆਦਿ ਨੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਜ਼ਦੂਰਾਂ ਦੇ ਮਸਲਿਆਂ 'ਤੇ ਚਰਚਾ ਕੀਤੀ | ਅਮਰੀਕਾ ਤੋਂ ਲੈ ਕੇ ਭਾਰਤ ਤੱਕ ਉੱਠ ਰਹੇ ਮਜ਼ਦੂਰ ਅੰਦੋਲਨਾਂ ਤੇ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਰਵੱਈਏ 'ਤੇ ਵਿਸਥਾਰ ਨਾਲ ਗੱਲ ਕੀਤੀ | ਮੁਲਕ 'ਚ ਭਾਜਪਾ ਫ਼ਿਰਕੂ ਪੱਤਾ ਖੇਡ ਲੋਕ ਮੁੱਦੇ ਵਿਸ਼ੇਸ਼ ਤੌਰ 'ਤੇ ਮਜ਼ਦੂਰਾਂ ਦੇ ਹੱਕ ਖੋਹ ਤੇ ਕਾਰਪੋਰੇਟਾਂ ਦੇ ਹੱਥ ਮਜ਼ਬੂਤ ਕਰ ਰਹੀ ਹੈ | ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਬਣਾਏ ਚਾਰ ਲੇਬਰ ਕੋਡ ਇਸੇ ਦਿਸ਼ਾ ਵੱਲ ਕੇਂਦਰ ਸਰਕਾਰ ਦਾ ਕਦਮ ਹੈ | ਬੁਲਾਰਿਆਂ ਨੇ ਮੋਦੀ ਸਰਕਾਰ 'ਤੇ ਦੇਸ਼ ਦੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਵੇਚਣ ਦੇ ਦੋਸ਼ ਲਗਾਏ | ਉਪਰੰਤ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਤੇ ਪੈਨਸ਼ਨਰਾਂ ਨੇ ਸ਼ਹਿਰ 'ਚ ਮਾਰਚ ਕੱਢਿਆ |
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਸਾਇੰਸ ਓਲੰਪਿਆਡ ਫਾਊਾਡੇਸ਼ਨ ਦਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ 'ਆਪ' ਦੀ ਸਾਬਕਾ ਕੌਂਸਲਰ ਸੁਨੀਤਾ ਦੇਵੀ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।