25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਵਲੋਂ ਮੰਗਾਂ ਸੰਬੰਧੀ ਮੁਕੰਮਲ ਹੜਤਾਲ

ਅਜੀਤ ਡੈਸਕ 10-05-2026
ਗੜ੍ਹਸ਼ੰਕਰ, 9 ਮਈ (ਧਾਲੀਵਾਲ)-ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਸਫ਼ਾਈ ਕਰਮਚਾਰੀ ਯੂਨੀਅਨ ਗੜ੍ਹਸ਼ੰਕਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਦਿਨ ਮੁਕੰਮਲ ਹੜਤਾਲ ਕੀਤੀ ਗਈ ਤੇ ਸਮੂਹ ਵਰਕਰਾਂ ਵਲੋਂ ਕੰਮ ਛੱਡ ਕੇ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਕਿਰਨ ਸੋਂਧੀ ਨੇ ਕਿਹਾ ਕਿ ਪੰਜਾਬ ਭਰ 'ਚ ਮੰਗਾਂ ਨੂੰ ਲੈ ਕੇ ਸਮੂਹ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਘੱਟੋ ਘੱਟ ਉਜਰਤ 40 ਹਜ਼ਾਰ ਰੁਪਏ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਹੋਰ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ | ਧਰਨੇ ਦੌਰਾਨ ਡੀ. ਐੱਮ. ਐੱਫ. ਆਗੂ ਮੁਕੇਸ਼ ਕੁਮਾਰ, ਹੰਸ ਰਾਜ ਗੜ੍ਹਸ਼ੰਕਰ, ਸੀ. ਪੀ. ਐੱਮ. ਦੇ ਤਹਿਸੀਲ ਕਮੇਟੀ ਮੈਂਬਰ ਕੁਲਵਿੰਦਰ ਸੰਘਾ, ਰਾਸ਼ਟਰੀ ਕ੍ਰਾਂਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ, ਹਰਬੰਸ ਲਾਲ ਭੱਟੀ, ਕਦਮ ਭਘਾਣੀਆਂ, ਅਮਰ ਭਘਾਣੀਆਂ ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ | ਇਸ ਸਮੇਂ ਸਮੂਹ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੜਤਾਲ ਜਾਰੀ ਰੱਖਣ ਦਾ ਅਹਿਦ ਲਿਆ | ਇਸ ਮੌਕੇ ਸਫ਼ਾਈ ਵਰਕਰ ਯੂਨੀਅਨ ਦੇ ਆਗੂ ਸ਼ੇਖਰ, ਚਮਨ, ਰਾਜੇਸ਼ ਕੁਮਾਰ, ਰਾਜਾ, ਸੰਦੀਪ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਕੌਰ, ਰਜਿੰਦਰ ਕੁਮਾਰ, ਅਮਨਦੀਪ, ਕਾਜਲ, ਰੇਣੂ, ਸੁਨੀਤਾ, ਰਾਜ ਕੁਮਾਰ, ਬਲਜੀਤ ਕੌਰ, ਵਿਜੇ ਕੁਮਾਰ, ਸ਼ਿਵ ਕੁਮਾਰ, ਬੱਲੂ, ਰਾਕੇਸ਼ ਕੁਮਾਰ, ਲਾਲ ਰਾਮ, ਮੁਕੇਸ਼ ਕੁਮਾਰ, ਹਨੀ, ਬਿੰਦੀ, ਸੰਜੀਵ ਕੁਮਾਰ, ਮਿੰਦਰ ਪਾਲ, ਰਾਜੇਸ਼ ਕੁਮਾਰ, ਕਮਲਦੀਪ, ਬਾਬੂ, ਪ੍ਰਵੀਨ ਕੁਮਾਰੀ, ਕਮਲਜੀਤ, ਸੰਦੀਪ, ਸ਼ਨੀ ਤੇ ਪੱਪੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਦੇ ਨਵੀਨੀਕਰਨ ਦਾ ਉਦਘਾਟਨ ਅਗਲੀ ਖ਼ਬਰ ਆਂਗਣਵਾੜੀ ਸੈਂਟਰ ਸਲੇਮਪੁਰ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।