26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੁਰਿੰਦਰ ਸਿੰਘ ਨੇਕੀ ਨਾਵਲਕਾਰ ਵਲੋਂ ਪੈਨਸ਼ਨਰ ਭਵਨ ਨੂੰ 21000 ਰੁਪਏ ਭੇਟ

ਅਜੀਤ ਡੈਸਕ 18-05-2026
ਦਸੂਹਾ, 17 ਮਈ (ਭੁੱਲਰ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਕੋਰ ਕਮੇਟੀ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੁਰਿੰਦਰ ਸਿੰਘ ਨੇਕੀ ਨਾਵਲਕਾਰ ਵਲੋਂ ਆਪਣੇ ਮਾਤਾ-ਪਿਤਾ ਦੀ ਯਾਦ 'ਚ 21000 ਰੁਪਏ ਦਾ ਚੈੱਕ ਪ੍ਰਧਾਨ ਦਲਬੀਰ ਸਿੰਘ ਨੂੰ ਭੇਟ ਕੀਤਾ | ਪ੍ਰਧਾਨ ਦਲਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਭਵਨ ਦੀ ਉਸਾਰੀ ਤੇ 23 ਲੱਖ ਦੇ ਲਗਪਗ ਖਰਚਾ ਆ ਚੁੱਕਾ ਹੈ ਜਦਕਿ ਭਵਨ ਦੇ ਰਹਿੰਦੇ ਕੰਮ 'ਤੇ 6 ਲੱਖ ਦੇ ਲਗਪਗ ਖਰਚਾ ਆਉਣ ਦਾ ਅਨੁਮਾਨ ਹੈ, ਜਿਸ ਲਈ ਪੈਨਸ਼ਨਰ ਸਾਥੀਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ | ਇਸ ਮੌਕੇ ਬਾਬੂ ਰਾਮ ਸ਼ਰਮਾ, ਸੁਰਿੰਦਰ ਮੋਹਨ, ਪੁਸ਼ਪਿੰਦਰ ਕੁਮਾਰ, ਕੁਲਦੀਪ ਚੰਦ, ਅਮਰੀਕ ਸਿੰਘ, ਸੁਰਿੰਦਰ ਸਿੰਘ, ਧਰਮਪਾਲ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਵਰਿੰਦਰ ਸਿੰਘ, ਜਸਬੀਰ ਸਿੰਘ, ਤਰਸੇਮ ਸਿੰਘ ਰਾਜਾ, ਗੁਰਮੀਤ ਸਿੰਘ, ਵਿਜੇ ਕੁਮਾਰ, ਨਿਰਮਲ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।