27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਾਲ ਸਾਹਿੱਤ ਲੇਖਕ ਕਮਲਜੀਤ ਨੀਲੋਂ ਤੇ ਡਾ. ਗਵੀਸ਼ ਦਾ ਸਨਮਾਨ

ਅਜੀਤ ਡੈਸਕ 20-05-2026
ਮਾਹਿਲਪੁਰ,19 ਮਈ (ਰਜਿੰਦਰ ਸਿੰਘ)-ਧਰਮ ਟਾਵਰ ਮਾਹਿਲਪੁਰ ਵਿਖੇ ਸਵ: ਧਰਮ ਸਿੰਘ ਖ਼ਾਲਸਾ ਦੇ ਹੋਣਹਾਰ ਵਿਦਿਆਰਥੀ ਡਾ.ਗਵੀਸ਼ ਦੁਆਰਾ ਗਾਇਨ ਕੀਤਾ ਗਿਆ ਗੁਰਬਾਣੀ ਸ਼ਬਦ 'ਬਿਸਰਿ ਗਈ ਸਭ ਤਾਤਿ ਪਰਾਈ' ਰਿਲੀਜ਼ ਕਰਨ ਮੌਕੇ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਪਿ੍ੰ.ਸੁਰਿੰਦਰਪਾਲ ਸਿੰਘ ਪਰਦੇਸੀ ਵਲੋਂ ਮਹਿਮਾਨਾਂ ਦੇ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਗਏ | ਪਿ੍ੰ. ਰੁਪਿੰਦਰਜੋਤ ਸਿੰਘ ਨੇ ਦੱਸਿਆ ਕਿ ਸਵ: ਧਰਮ ਸਿੰਘ ਖ਼ਾਲਸਾ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਡਾ. ਗਵੀਸ਼ ਨੇ ਆਪਣਾ ਇਹ ਕਾਰਜ ਸਵ: ਧਰਮ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਧਰਮ ਸਿੰਘ ਖ਼ਾਲਸਾ ਦੀਆਂ ਸੰਗੀਤਕ, ਸਾਹਿੱਤਿਕ ਅਤੇ ਸਭਿਆਚਾਰਕ ਜੀਵਨ ਪ੍ਰਾਪਤੀਆਂ ਬਾਰੇ ਦੱਸਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਹਿੱਤ ਅਕੈਡਮੀ ਅਤੇ ਸ਼ੋ੍ਰਮਣੀ ਬਾਲ ਸਾਹਿੱਤ ਲੇਖਕ ਕਮਲਜੀਤ ਨੀਲੋਂ ਤੇ ਡਾ.ਗਵੀਸ਼ ਦਾ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਜਗਜੀਤ ਸਿੰਘ ਗਣੇਸ਼ਪੁਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪ੍ਰਸਿੱਧ ਗੀਤਕਾਰ ਗੁਰਮਿੰਦਰ ਕੈਂਡੋਵਾਲ, ਰਘੁਬੀਰ ਸਿੰਘ ਕਲੋਆ, ਪਿ੍ੰ. ਸੁਰਿੰਦਰਪਾਲ ਸਿੰਘ ਪਰਦੇਸੀ, ਬਲਜਿੰਦਰ ਕੁਮਾਰ,ਜਗਦੀਪ ਸਿੰਘ ਐਮ ਸੀ, ਜੀਵਨ ਚੰਦੇਲੀ, ਪਰਮਜੀਤ ਸਿੰਘ ਕਾਤਿਬ, ਬੱਗਾ ਸਿੰਘ ਆਰਟਿਸਟ, ਸੁਰਿੰਦਰ ਸਿੰਘ, ਸ੍ਰੀਮਤੀ ਮਨਜੀਤ ਮਾਨ, ਹੁਮਾ ਖੋਸਲਾ, ਛਿੰਦਰਪਾਲ ਕੌਰ, ਪਰਮਜੀਤ ਕੌਰ, ਪ੍ਰੋ. ਸਰਵਣ ਸਿੰਘ, ਹਰਪ੍ਰੀਤ ਸਿੰਘ ਮਾਣਕੂ, ਮਹਿੰਦਰ ਸਿੰਘ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਡੀਜ਼ਲ ਦੇ ਭਾਅ 'ਚ ਵਾਧਾ ਕਰਨ 'ਤੇ ਕਾਂਗਰਸੀ ਆਗੂਆਂ ਨੇ ਕੀਤਾ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਅਗਲੀ ਖ਼ਬਰ ਬੋਰਵੈੱਲ 'ਚ ਡਿਗੇ ਬੱਚੇ ਨੂੰ ਬਚਾਉਣ ਸਮੇਂ ਵਧੀਆ ਸਿਹਤ ਸੇਵਾਵਾਂ ਦੇਣ ਲਈ ਡਾ. ਅਭਿਤੋਜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।