07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਮੁਕਤੀ 'ਤੇ ਵਿਸ਼ੇਸ਼- ਮੈਡਮ ਪਰਮਜੀਤ ਕੌਰ

ਅਜੀਤ ਡੈਸਕ 31-05-2026
ਗੜ੍ਹਦੀਵਾਲਾ-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਬਤੌਰ ਐਸ. ਐਸ. ਅਧਿਆਪਕਾ ਲਗਪਗ 25 ਸਾਲ ਦੀ ਲੰਮੀ ਸੇਵਾ ਨਿਭਾਉਣ ਉਪਰੰਤ 31 ਮਈ ਨੂੰ ਸੇਵਾ ਮੁਕਤ ਹੋ ਰਹੇ ਮੈਡਮ ਪਰਮਜੀਤ ਕੌਰ ਨੇ ਗਰੈਜੂਏਸ਼ਨ ਖ਼ਾਲਸਾ ਕਾਲਜ ਲੁਧਿਆਣਾ ਤੇ ਬੀ. ਐਡ. ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਲੋਪੋਂ ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਕੀਤੀ | ਜਦ ਕਿ ਉਨ੍ਹਾਂ ਐਮ. ਏ. ਹਿਸਟਰੀ ਤੇ ਐਮ. ਏ. ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ਅਤੇ ਐਮ. ਫਿਲ (ਹਿਸਟਰੀ) ਮਧੁਰਾਏ ਕਾਮਰਾਜ ਯੂਨੀਵਰਸਿਟੀ ਤਾਮਿਨਲਾਡੂ ਤੋਂ ਆਪਣੀ ਨੌਕਰੀ ਦੌਰਾਨ ਪ੍ਰਾਪਤ ਕੀਤੀ | ਉਨ੍ਹਾਂ ਆਪਣੀ ਅਧਿਆਪਕ ਦੀ ਸੇਵਾ ਪੰਜਾਬ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਤੋਂ 1993 ਵਿਚ ਆਰੰਭੀ ਤੇ ਲਗਪਗ ਪੰਜ ਸਾਲ ਉਹ ਗੁਰੂ ਨਾਨਕ ਮਿਸ਼ਨ ਕਾਲਜ ਬਾਘਾ ਪੁਰਾਣਾ ਵਿਖੇ ਬਤੌਰ ਲੈਕਚਰ ਪੰਜਾਬੀ ਵੀ ਰਹੇ | 2001 'ਚ ਉਨ੍ਹਾਂ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਆਪਣੀਆਂ ਸੇਵਾਵਾਂ ਬਤੌਰ ਐਸ.ਐਸ. ਅਧਿਆਪਕਾ ਆਰੰਭ ਕੀਤੀਆਂ | ਆਪ ਦੇ ਪਤੀ ਡਾ. ਕੇਵਲ ਸਿੰਘ ਨੇ ਵੀ ਬਤੌਰ ਹੈੱਡ ਆਫ਼ ਡਿਪਾਰਟਮੈਂਟ ਫਿਜ਼ੀਕਲ ਐਜੂਕੇਸ਼ਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਲੰਮੀਆਂ ਸੇਵਾਵਾਂ ਨਿਭਾਈਆਂ |
-ਹਰਪਾਲ ਸਿੰਘ ਚੱਗਰ
ਪਿਛਲੀ ਖ਼ਬਰ ਲੋਕ ਜ਼ਿਲ੍ਹਾ ਪੱਧਰ 'ਤੇ ਸਥਾਈ ਲੋਕ ਅਦਾਲਤਾਂ ਦਾ ਲਾਭ ਲੈਣ-ਸੀ. ਜੇ. ਐਮ. ਨੀਰਜ ਗੋਇਲ ਅਗਲੀ ਖ਼ਬਰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਨੇ ਵਰਧਮਾਨ ਥਰੈਡ ਯਾਰਡ 'ਚ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।