14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਿੰਡ ਧੁੱਗਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ 4 ਨੂੰ

ਅਜੀਤ ਡੈਸਕ 01-06-2026
ਸ਼ਾਮਚੁਰਾਸੀ, 31 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਧੁੱਗਾ ਨਜ਼ਦੀਕ ਨੈਣੋਵਾਲ ਜੱਟਾਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੰਤ ਬਾਬਾ ਠਾਕੁਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 4 ਜੂਨ ਨੂੰ ਕਰਵਾਉਣ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਦੇ ਪ੍ਰਬੰਧਾਂ ਹੇਠ ਕੀਤੀ ਗਈ | ਇਸ ਸੰਬੰਧੀ ਬਾਬਾ ਸਤਰੰਜਨ ਸਿੰਘ ਨੇ ਦੱਸਿਆ ਕਿ 4 ਜੂਨ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿੰਡ ਧੁੱਗਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਪੰਥ ਦੇ ਮਹਾਨ ਰਾਗੀ ਤੇ ਪ੍ਰਚਾਰਕ ਆਪਣੀਆਂ ਹਾਜ਼ਰੀਆਂ ਲਗਵਾਉਣਗੇ, ਇਨ੍ਹਾਂ 'ਚ ਭਾਈ ਹਰਭਜਨ ਸਿੰਘ ਚੱਕ ਸੋਤਲੇ ਵਾਲੇ, ਮੀਰੀ-ਪੀਰੀ ਖ਼ਾਲਸਾ ਜਥਾ ਜਗਾਧਰੀ, ਢਾਡੀ ਭਾਈ ਜਤਿੰਦਰ ਸਿੰਘ ਬੈਂਸ ਦੇ ਨਾਂਅ ਪ੍ਰਮੁੱਖ ਹਨ |
ਪਿਛਲੀ ਖ਼ਬਰ ਮੀਂਹ ਦੇ ਚੱਲਦਿਆਂ ਹੁਸ਼ਿਆਰਪੁਰ ਮੰਡੀ ਰੇਲਵੇ ਫਾਟਕ 'ਤੇ ਮੁਰੰਮਤ ਕੰਮ 'ਚ ਦੇਰੀ, 2 ਜੂਨ ਤੱਕ ਰਹੇਗਾ ਬੰਦ-ਡੀ. ਸੀ. ਅਗਲੀ ਖ਼ਬਰ 36 ਲੱਖ ਦੇ ਫ਼ੰਡ ਨਾਲ ਬੋਹਣ ਸਕੂਲ ਦਾ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ-ਡਾ. ਇਸ਼ਾਂਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।