17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਟਰੈਕਟਰ ਦੀਆਂ ਤਵੀਆਂ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ

ਅਜੀਤ ਡੈਸਕ 06-06-2026
ਹੁਸ਼ਿਆਰਪੁਰ, 5 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਟਰੈਕਟਰ ਤੋਂ ਡਿੱਗਣ ਦੇ ਚੱਲਦਿਆਂ ਤਵੀਆਂ ਹੇਠਾਂ ਆਉਣ ਕਾਰਨ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਛੋਟੂ ਕੁਮਾਰ (10) ਪੁੱਤਰ ਅਰੁਣ ਵਾਸੀ ਬਿਹਾਰ ਹਾਲ ਵਾਸੀ ਪਿੰਡ ਸਿੰਬਲੀ, ਜੋ ਕਿ ਪਿੰਡ ਦੇ ਹੀ ਇਕ ਵਿਅਕਤੀ ਦੇ ਟਰੈਕਟਰ 'ਤੇ ਝੂਟੇ ਲੈਣ ਲਈ ਬੈਠ ਗਿਆ | ਇਸ ਦੌਰਾਨ ਜਦੋਂ ਟਰੈਕਟਰ ਪਿੰਡ ਖਨੌੜੇ ਦੇ ਖੇਤਾਂ 'ਚ ਤਵੀਆਂ ਨਾਲ ਵਹਾਈ ਕਰ ਰਿਹਾ ਸੀ ਤਾਂ ਅਚਾਨਕ ਬੱਚਾ ਛੋਟੂ ਕੁਮਾਰ ਖ਼ੁਦ ਨੂੰ ਸੰਭਾਲ ਨਹੀਂ ਸਕਿਆ ਤੇ ਉਹ ਟਰੈਕਟਰ ਤੋਂ ਹੇਠਾਂ ਡਿਗ ਗਿਆ ਅਤੇ ਟਰੈਕਟਰ ਦੇ ਪਿੱਛੇ ਪਾਈਆਂ ਤਵੀਆਂ ਦੀ ਲਪੇਟ 'ਚ ਆਉਣ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਇਸ ਸੰਬੰਧੀ ਮਿ੍ਤਕ ਦੇ ਪਿਤਾ ਨੇ ਕਿਹਾ ਕਿ ਇਸ 'ਚ ਟਰੈਕਟਰ ਚਾਲਕ ਦਾ ਕੋਈ ਦੋਸ਼ ਨਹੀਂ ਹੈ, ਉਸ ਦਾ ਬੱਚਾ ਹੀ ਝੂਟੇ ਲੈਣ ਦੀ ਜ਼ਿੱਦ ਕਰ ਰਿਹਾ ਸੀ | ਥਾਣਾ ਮੇਹਟੀਆਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋੜੀਂਦੀ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੀ ਲੜੀ ਦੇ ਭੋਗ ਪਾਏ ਅਗਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ 'ਚ 37 ਉਮੀਦਵਾਰ ਲੜਨਗੇ ਚੋਣ 8 ਉਮੀਦਵਾਰਾਂ ਨੇ ਲਏ ਨਾਮਜ਼ਦਗੀ ਪੱਤਰ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।