24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੂਰਬੀ ਮੰਡਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਅਵਿਨਾਸ਼ ਰਾਏ ਖੰਨਾ ਵਲੋਂ ਸਨਮਾਨ

ਅਜੀਤ ਡੈਸਕ 07-06-2026
ਹੁਸ਼ਿਆਰਪੁਰ, 6 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਸੰਸਦ ਮੈਂਬਰ ਤੇ ਜ਼ਿਲ੍ਹਾ ਭਾਜਪਾ ਦੇ ਪੂਰਬੀ ਮੰਡਲ ਦੇ ਪ੍ਰਭਾਰੀ ਅਵਿਨਾਸ਼ ਰਾਏ ਖੰਨਾ ਦੀ ਅਗਵਾਈ 'ਚ ਪੂਰਬੀ ਮੰਡਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ | ਇਸ ਦੌਰਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ 'ਆਪ' ਸਰਕਾਰ ਦੇ ਰਾਜ 'ਚ ਸੂਬੇ 'ਚ ਕੋਈ ਵਿਕਾਸ ਨਹੀਂ ਹੋਇਆ ਅਤੇ ਉਸ ਦੇ ਉਲਟ ਪੂਰੇ ਦੇਸ਼ 'ਚ ਭਾਜਪਾ ਦੀ ਡਬਲ ਇੰਜਨ ਸਰਕਾਰ ਵਲੋਂ ਵਿਕਾਸ, ਅਮਨ, ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਇਸ ਗੱਲ ਤੋਂ ਜਾਣੂ ਹੋ ਚੁੱਕੀ ਹੈ ਕਿ ਸੂਬੇ ਦੇ ਵਿਕਾਸ ਅਤੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਇੱਥੇ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ | ਇਸ ਮੌਕੇ ਪੂਰਬੀ ਮੰਡਲ ਦੇ ਪ੍ਰਧਾਨ ਪ੍ਰੇਮ ਬਜਾਜ ਵਲੋਂ ਅਰੁਣੇਸ਼ ਕਪੂਰ ਨੂੰ ਜਨਰਲ ਸਕੱਤਰ, ਉਮਾ ਸ਼ੰਕਰ ਬੱਗਾ ਨੂੰ ਜਨਰਲ ਸਕੱਤਰ, ਰਾਜਿੰਦਰ ਕੁਮਾਰ ਨੂੰ ਐੱਸ. ਸੀ. ਮੋਰਚੇ, ਸੰਦੀਪ ਸੈਣੀ ਸੰਜੂ ਨੂੰ ਕਿਸਾਨ ਮੋਰਚਾ, ਅਰਚਨਾ ਵਰਮਾ ਨੂੰ ਮਹਿਲਾ ਮੋਰਚਾ, ਉਮਾ ਭੰਡਾਰੀ ਨੂੰ ਮਹਿਲਾ ਮੋਰਚਾ, ਸ਼ਸ਼ੀ ਠਾਕੁਰ ਨੂੰ ਪੈੱ੍ਰਸ ਸਕੱਤਰ, ਬਿ੍ਜ ਮੋਹਨ ਸ਼ਰਮਾ ਨੂੰ ਪੈੱ੍ਰਸ ਸਕੱਤਰ, ਮੁਕੁਲ ਵਰਮਾ ਨੂੰ ਕਾਰਜਕਾਰੀ ਮੈਂਬਰ ਤੇ ਗਣੇਸ਼ ਪ੍ਰਜਾਪਤੀ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ | ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੂਰਬੀ ਮੰਡਲ ਮਹਾਂ ਮੰਤਰੀ ਭਾਵੇਸ਼ ਧਵਨ ਸੰਭੂ, ਮਹਾਂ ਮੰਤਰੀ ਯਸ਼ੂ ਜੈਨ, ਮਹਾਂ ਮੰਤਰੀ ਜਗਮੋਹਨ ਨਰੂਲਾ, ਮੀਤ ਪ੍ਰਧਾਨ ਗੌਰਵ ਗਰਗ, ਮੀਤ ਪ੍ਰਧਾਨ ਪਵਨ ਸ਼ਰਮਾ, ਮੀਤ ਪ੍ਰਧਾਨ ਨਰੇਸ਼ ਬਿੱਲਾ, ਯੁਵਾ ਮੋਰਚਾ ਕਮਲ ਸੈਣੀ, ਪੈੱ੍ਰਸ ਸਕੱਤਰ ਸੋਨੂੰ ਜੋਸ਼ੀ, ਸੋਸ਼ਲ ਮੀਡੀਆ ਇੰਚਾਰਜ ਤੁਸ਼ਅ ਸੂਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਨੇ ਆਨਲਾਈਨ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਤਰਸੇਮ ਸਿੰਘ ਪੁਰੇਵਾਲ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।