28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਹੋਏ ਫ਼ਰਾਰ

ਅਜੀਤ ਡੈਸਕ 07-06-2026
ਸੈਲਾ ਖੁਰਦ, 6 ਜੂਨ (ਹਰਵਿੰਦਰ ਸਿੰਘ ਬੰਗਾ)-ਸਥਾਨਕ ਦੁਸਹਿਰਾ ਗਰਾਊਾਡ 'ਚ ਸਥਿਤ ਪਾਰਕ 'ਚ ਬੀਤੀ ਸ਼ਾਮ ਦੋ ਅਣਪਛਾਤੇ ਲੁਟੇਰਿਆ ਵਲੋਂ ਸੈਰ ਕਰ ਰਹੀ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਰਿਟਾ. ਸਬ ਇੰਸ. ਅਮਰੀਕ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਪਤਨੀ ਗੁਰਮਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਸਾਥਣਾਂ ਨਾਲ ਸੈਰ ਕਰ ਰਹੀ ਸੀ | ਜਦੋਂ ਉਹ ਗਲੀ ਦੀ ਸਾਈਡ ਪਹੁੰਚੀ ਤਾਂ ਇਕ ਅਣਪਛਾਤੇ ਲੁਟੇਰੇ ਨੇ ਪਿਛਲੇ ਪਾਸਿਓ ਜਾ ਕੇ ਕੰਨਾਂ 'ਚ ਪਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਪਾਰਕ 'ਚ ਮੌਜੂਦ ਔਰਤਾਂ ਨੇ ਰੌਲਾ ਪਾਇਆ ਪਰ ਉਸ ਵੇਲੇ ਤੱਕ ਲੁਟੇਰੇ ਫ਼ਰਾਰ ਹੋ ਗਏ ਸਨ | ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮਹੀਨਾਵਰ ਮੀਟਿੰਗ ਅਗਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।