ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਬੱਸ ਅੱਡਾ ਹੁਸ਼ਿਆਰਪੁਰ ਦੇ ਨਜ਼ਦੀਕ ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਨੌਜਵਾਨ ਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਖ਼ਰੀਦਦਾਰੀ ਕਰਨ ਆਇਆ ਸੀ | ਜਦੋਂ ਉਹ ਮੋਟਰਸਾਈਕਲ ਬਾਹਰ ਖੜ੍ਹਾ ਕਰਕੇ ਸਾਮਾਨ ਲੈਣ ਲਈ ਅੰਦਰ ਗਏ ਜਦੋਂ ਉਹ ਵਾਪਸ ਬਾਹਰ ਆਏ ਤਾਂ ਦੇਖਿਆ ਕਿ ਉਥੋਂ ਮੋਟਰਸਾਈਕਲ ਗ਼ਾਇਬ ਸੀ | ਘਟਨਾ ਸੀ. ਸੀ. ਟੀ. ਬੀ. 'ਚ ਕੈਦ ਹੋ ਗਈ ਹੈ | ਪੀੜਤ ਨੇ ਦੱਸਿਆ ਕਿ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |