28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 08-06-2026
ਐਮਾਂ ਮਾਂਗਟ, 7 ਜੂਨ (ਗੁਰਾਇਆ)-ਕਸਬਾ ਐਮਾਂ ਮਾਂਗਟ ਵਿਖੇ 1965 'ਚ ਭਾਰਤ-ਪਾਕਿਸਤਾਨ ਜੰਗ ਦੇ ਅਮਰ ਸ਼ਹੀਦ ਜਵਾਨ ਸ਼ੈੱਲੋ ਮਿਨਹਾਸ ਪੁੱਤਰ ਪ੍ਰਤਾਪ ਸਿੰਘ ਮਿਨਹਾਸ ਨਿਵਾਸੀ ਮੁਹੱਲਾ ਨਗਦਪੁਰ ਦੀ ਯਾਦ 'ਚ 'ਸ਼ਹੀਦ ਸ਼ੈੱਲੋ ਮਿਨਹਾਸ ਸਪੋਰਟਸ ਕਲੱਬ' ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ | ਇਸ ਸੰਬੰਧੀ ਪ੍ਰਬੰਧਕ ਫ਼ਕੀਰ ਸਿੰਘ, ਲੰਬੜਦਾਰ ਪੁਸ਼ਪਿੰਦਰ ਸਿੰਘ, ਪ੍ਰਧਾਨ ਬੱਬਲ ਮਿਨਹਾਸ, ਅਜੈ ਸਿੰਘ ਮਿਨਹਾਸ ਨੇ ਦੱਸਿਆ ਕਿ ਅਮਰ ਸ਼ਹੀਦ ਜਵਾਨ ਸ੍ਰੀ ਸ਼ੈੱਲੋ ਮਿਨਹਾਸ ਜਿਸ ਨੂੰ ਕਿ ਭਾਰਤੀ ਫੌਜ ਵਿਚ ਭਰਤੀ ਹੋਇਆ ਕੇਵਲ ਦੋ ਸਾਲ ਹੀ ਹੋਏ ਸਨ, ਕਿ ਸੰਨ 1965 ਵਿਚ ਭਾਰਤ-ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ, ਜਿਸ ਵਿਚ ਉਸ ਨੇ ਵੀਰਤਾ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਸ ਦੀ ਨਿੱਘੀ ਯਾਦ ਵਿਚ ਇਹ ਮੈਚ ਨੌਜਵਾਨਾਂ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ, ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਇਆ ਗਿਆ | ਫਾਈਨਲ ਕਿ੍ਕਟ ਮੈਚ ਐਮਾਂ ਮਾਂਗਟ ਅਤੇ ਮੁਕੇਰੀਆਂ ਦੀ ਟੀਮ ਵਿਚ ਖੇਡਿਆ, ਜਿਸ ਵਿਚ ਐਮਾਂ ਮਾਂਗਟ ਦੀ ਟੀਮ ਜੇਤੂ ਰਹੀ | ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ ਕੱਪ ਤੇ 9100 ਰੁਪਏ ਨਗਦ, ਦੂਜੇ ਸਥਾਨ 'ਤੇ ਰਹੀ ਮੁਕੇਰੀਆਂ ਦੀ ਟੀਮ ਨੂੰ 5100 ਰੁਪਏ ਅਤੇ ਕੱਪ ਨਾਲ ਸਨਮਾਨਿਆ | ਇਸ ਮੈਚ ਦੇ ਦੌਰਾਨ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਸਗਰਾਂ ਅਖਾੜਾ ਜੇਤੂ ਰਿਹਾ, ਜਿਸ ਨੇ ਰੱਸਾਕਸ਼ੀ 'ਚ ਜੇਤੂ ਕੱਪ ਅਤੇ 5100 ਰੁਪਏ ਜਿੱਤੇ | ਇਸ ਮੌਕੇ ਮਨੋਰੰਜਨ ਦੇ ਤੌਰ 'ਤੇ 50 ਸਾਲ ਤੋਂ ਉੱਪਰ ਦੇ ਲਈ ਕੁੱਕੜ ਦੌੜ ਵੀ ਕਰਵਾਈ ਗਈ, ਜਿਸ 'ਚ ਸੁਰਿੰਦਰ ਸਿੰਘ ਜੇਤੂ ਰਿਹਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਫ਼ਕੀਰ ਸਿੰਘ, ਪ੍ਰਧਾਨ ਬੱਬਲ ਮਿਨਹਾਸ, ਅਜੈ ਸਿੰਘ ਮਿਨਹਾਸ, ਨੰਬਰਦਾਰ ਪੁਸ਼ਪਿੰਦਰ ਸਿੰਘ, ਰਘਵੀਰ ਸਿੰਘ, ਮੈਂਬਰ ਰਿੱਕੀ ਮਿਨਹਾਸ, ਬਿੰਦੂ ਮਿਨਹਾਸ, ਕਾਲੂ ਪੁਰਤਗਾਲ, ਬਲਵਿੰਦਰ ਸਿੰਘ, ਨਿੱਕੂ ਠਾਕੁਰ, ਸਾਰਤਿਕ, ਰਣਧੀਰ ਸਿੰਘ, ਰਾਕੇਸ਼, ਤਿ੍ਸੱਵ ਠਾਕੁਰ, ਵਿਸ਼ੂ ਚਿੱਬ, ਨਿੱਕੂ ਠਾਕੁਰ, ਅਭੀ, ਵੰਸ਼, ਰਾਕੇਸ਼, ਹਰਸ਼ਦੀਪ ਮਨੀ, ਰਾਜਿੰਦਰ ਸਿੰਘ, ਕੁਲਵਿੰਦਰ ਨੀਟਾ, ਅਮਨ ਸੈਣੀ, ਰਿਆਂਸ਼, ਸ਼ਾਹ ਬਾਲਕਿਸ਼ਨ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਫੋਰਮ ਦੇ ਬਣੇ ਮੈਂਬਰ ਜੱਸੋਵਾਲ ਦਾ ਸਨਮਾਨ ਅਗਲੀ ਖ਼ਬਰ ਸਿਵਲ ਹਸਪਤਾਲ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।