ਮਾਹਿਲਪੁਰ, 7 ਜੂਨ (ਰਜਿੰਦਰ ਸਿੰਘ)-ਜਥੇਦਾਰ ਹਰਬੰਸ ਸਿੰਘ ਸਰਹਾਲਾ ਖ਼ੁਰਦ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਗੁਰਦੁਆਰਾ ਸਿੰਘ ਸਭਾ ਦਾਦੂਵਾਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਸੋਹਣ ਸਿੰਘ ਦਾਦੂਵਾਲ ਦੀ ਅਗਵਾਈ 'ਚ ਗੁਰਮਤਿ ਸਮਾਗਮ ਕਰਵਾਇਆ | ਇਸ ਮੌਕੇ ਸਜਾਏ ਰਾਤਰੀ ਦੀਵਾਨ ਮੌਕੇ ਭਾਈ ਬਲਵੀਰ ਸਿੰਘ ਮਨੋਲੀਆ ਦੇ ਜਥੇ ਵਲੋਂ ਕੀਰਤਨ ਤੇ ਕਥਾਵਾਚਕ ਭਾਈ ਪਰਗਟ ਸਿੰਘ ਮੁਦਕੀ ਵਾਲਿਆਂ ਗੁਰਮਤਿ ਵਿਚਾਰਾ ਤੇ ਨਾਲ ਸੰਗਤਾਂ ਨਾਲ ਨਿਹਾਲ ਕੀਤਾ | ਇਸ ਮੌਕੇ ਭਾਰਟਾ ਗਨੇਸ਼ਪੁਰ ਦੇ ਕਵੀਸ਼ਰੀ ਬੱਚਿਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਮੌਕੇ ਜਥੇਦਾਰ ਹਰਬੰਸ ਸਿੰਘ ਸਰਹਾਲਾ ਵਲੋਂ 9 ਜੂਨ ਤੋਂ 15 ਜੂਨ ਤੱਕ ਸ੍ਰੀ ਪਾਉਂਟਾ ਸਾਹਿਬ ਵਿਖੇ ਲਾਏ ਜਾ ਰਹੇ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਸੰਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਸਰ ਬਦਿਆਲ ਸਿੰਘ, ਮਝੈਲ ਸਿੰਘ, ਸੇਵਾ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸਤਪਾਲ ਸਿੰਘ, ਤਰਸੇਮ ਲਾਲ, ਗੁਰਦੇਵ ਸਿੰਘ ਮਨੋਲੀਆਂ, ਗੁਲਜ਼ਾਰ ਸਿੰਘ, ਮਨਜੀਤ ਸਿੰਘ, ਜੁਝਾਰ ਸਿੰਘ, ਹੀਰਾ ਸਿੰਘ, ਨਵਪ੍ਰੀਤ ਸਿੰਘ, ਇੰਦਰ ਸਿੰਘ, ਦੇਵ ਰਾਜ, ਚਰਨਜੀਤ ਸਿੰਘ, ਭਾਈ ਕਸ਼ਮੀਰਾ ਸਿੰਘ, ਬੀਬੀ ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਕੁਲਵੰਤ ਸਿੰਘ, ਨੰਬਰਦਾਰ ਦਵਿੰਦਰ ਸਿੰਘ ਤੇ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |