04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰੀਰ ਦਾਨ ਕਰਨ ਦਾ ਸੰਕਲਪ ਲੈਣ ਵਾਲੇ ਬਜ਼ੁਰਗਾਂ ਦਾ ਸਨਮਾਨ

ਅਜੀਤ ਡੈਸਕ 09-06-2026
ਹੁਸ਼ਿਆਰਪੁਰ, 8 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਤੇਰਾ ਆਸਰਾ ਸੇਵਾ ਘਰ 'ਚ ਪ੍ਰਧਾਨ ਜੇ. ਬੀ. ਬਹਿਲ ਤੇ ਚੇਅਰਮੈਨ ਸੰਜੀਵ ਅਰੋੜਾ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ | ਇਸ ਮੌਕੇ ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਤੇਰਾ ਆਸਰਾ ਸੇਵਾ ਘਰ 'ਚ ਰਹਿ ਰਹੇ ਤਿੰਨ ਬਜ਼ੁਰਗਾਂ ਨੂੰ ਮੈਡੀਕਲ ਕਾਲਜ ਪਟਿਆਲਾ ਵਲੋਂ ਜਾਰੀ ਕੀਤੇ ਸਰੀਰ ਦਾਨ ਕਾਰਡ ਵੰਡੇ ਗਏ | ਇਨ੍ਹਾਂ ਬਜ਼ੁਰਗਾਂ ਨੇ ਪਹਿਲਾਂ ਹੀ ਨੇਤਰਦਾਨ ਤੇ ਸਰੀਰ ਦਾਨ ਦਾ ਸੰਕਲਪ ਲਿਆ ਹੋਇਆ ਸੀ | ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਬਖ਼ਤਾਵਰ ਸਿੰਘ, ਨਰਿੰਦਰ ਕੌਰ ਵਾਸੀ ਮੁਹੱਲਾ ਰੂਪ ਨਗਰ, ਹੁਸ਼ਿਆਰਪੁਰ ਅਤੇ ਬਲਵਿੰਦਰ ਸਿੰਘ ਵਾਸੀ ਕਸਬਾ ਹਰਿਆਣਾ ਨੇ ਵੀ ਸਰੀਰ ਦਾਨ ਲਈ ਆਪਣੇ ਸੰਕਲਪ ਪੱਤਰ ਭਰ ਕੇ ਇਸ ਮਹਾਨ ਮਨੁੱਖੀ ਸੇਵਾ 'ਚ ਭਾਗੀਦਾਰੀ ਨਿਭਾਈ | ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਕਿਹਾ ਕਿ ਨੇਤਰਦਾਨ ਤੇ ਸਰੀਰ ਦਾਨ ਮਨੁੱਖਤਾ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿਚੋਂ ਇਕ ਹਨ | ਇਸ ਮੌਕੇ ਚੇਅਰਮੈਨ ਸੰਜੀਵ ਅਰੋੜਾ ਤੇ ਪ੍ਰਧਾਨ ਜੇ. ਬੀ. ਬਹਿਲ ਨੇ ਕਿਹਾ ਕਿ ਇਕ ਵਿਅਕਤੀ ਵਲੋਂ ਦਾਨ ਕੀਤੀਆਂ ਅੱਖਾਂ ਦੋ ਲੋਕਾਂ ਦੀ ਜ਼ਿੰਦਗੀ 'ਚ ਰੌਸ਼ਨੀ ਲਿਆ ਸਕਦੀਆਂ ਹਨ | ਤੇਰਾ ਆਸਰਾ ਸੇਵਾ ਘਰ ਦੀ ਸੰਚਾਲਿਕਾ ਰਜਿੰਦਰ ਕੌਰ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸੇਵਾ ਤੇ ਪਰਉਪਕਾਰ ਦੀ ਜੋ ਮਿਸਾਲ ਕਾਇਮ ਕੀਤੀ ਹੈ, ਉਹ ਬੇਮਿਸਾਲ ਹੈ | ਇਸ ਮੌਕੇ ਏ. ਐਸ. ਕੰਗ, ਸੁਰਿੰਦਰਪਾਲ ਦੀਵਾਨ, ਰਮਿੰਦਰ ਸਿੰਘ, ਅਸ਼ਵਨੀ ਕੁਮਾਰ ਦੱਤਾ, ਜਸਵੀਰ ਕੰਵਰ, ਐਨ. ਕੇ. ਗੁਪਤਾ, ਮਦਨ ਲਾਲ ਮਹਾਜਨ, ਕਿ੍ਸ਼ਨ ਕਿਸ਼ੋਰ ਅਤੇ ਤੇਰਾ ਆਸਰਾ ਸੇਵਾ ਘਰ ਵਲੋਂ ਅੰਮਿ੍ਤਜੋਤ ਸਿੰਘ, ਸ਼ਿੰਗਾਰਾ ਸਿੰਘ, ਪ੍ਰਭਜੋਤ ਸਿੰਘ, ਜੱਸੀ, ਸੁਰਿੰਦਰ ਕੌਰ, ਨਵੀਨ ਗਰੋਵਰ, ਰੋਮਾ ਸੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨਰੇਗਾ ਕਰਮਚਾਰੀ ਯੂਨੀਅਨ ਦੀ ਕਲਮ ਛੋੜ ਹੜਤਾਲ ਜਾਰੀ ਅਗਲੀ ਖ਼ਬਰ ਏ. ਡੀ. ਸੀ. ਵਲੋਂ ਹਰਿਆਣਾ 'ਚ ਮੁਢਲੀਆਂ ਸਹੂਲਤਾਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।