04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਨਰੇਗਾ ਮੁਲਾਜ਼ਮਾਂ ਵਲੋਂ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ

ਅਜੀਤ ਡੈਸਕ 09-06-2026
ਮਾਹਿਲਪੁਰ, 8 ਜੂਨ (ਰਜਿੰਦਰ ਸਿੰਘ)-ਬੀ. ਡੀ. ਪੀ. ਓ. ਦਫ਼ਤਰ ਮਾਹਿਲਪੁਰ ਵਿਖੇ ਮਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬਲਾਕ ਪ੍ਰਧਾਨ ਮਨਰੇਗਾ ਯੂਨੀਅਨ ਰਮਨ ਕੁਮਾਰ ਦੀ ਅਗਵਾਈ 'ਚ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਰਮਨ ਕੁਮਾਰ, ਕਨਵਰ ਸਿੰਘ, ਜਸਵੰਤ ਰਾਏ ਨੇ ਕਿਹਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ, ਨਿਗੂਣੀ ਤਨਖ਼ਾਹ ਦੀ ਬਜਾਏ ਬਣਦੀ ਪੂਰੀ ਤਨਖ਼ਾਹ ਦਿੱਤੀ ਜਾਵੇ, ਡੀ. ਏ., ਪੈਨਸ਼ਨ ਤੇ ਹੋਰ ਮੰਗਾਂ ਵੱਲ ਧਿਆਨ ਦਿੱਤਾ ਜਾਵੇ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਲਦ ਮੰਗਾਂ ਨਾ ਮੰਨੀਆਂ ਤਾਂ ਉਹ ਅਣਮਿਥੇ ਸਮੇਂ ਲਈ ਵੱਡੇ ਪੱਧਰ 'ਤੇ ਧਰਨਾ ਦੇਣਗੇ | ਇਸ ਮੌਕੇ ਸੁਰਿੰਦਰ ਕੌਰ, ਨਵਜੋਤ ਰਾਣੀ, ਅਮਨਿੰਦਰ ਸਿੰਘ, ਕੌਸ਼ਲ, ਪਿ੍ਯਕਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਐਮ. ਏ. ਹਿੰਦੀ ਦੇ ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਭਾਕਿਯੂ ਦੋਆਬਾ ਵਲੋਂ ਮੰਗਾਂ ਤੇ ਮਹਿੰਗਾਈ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ, ਪ੍ਰਧਾਨ ਮੰਤਰੀ ਤੇ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।