05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬੀ. ਐਨ. ਡੀ. ਸਕੂਲ ਦੇ ਐਨ. ਸੀ. ਸੀ. ਕੈਡਿਟ ਕੈਂਪ ਲਈ ਹੋਏ ਰਵਾਨਾ

ਅਜੀਤ ਡੈਸਕ 09-06-2026
ਅੱਡਾ ਸਰਾਂ, 8 ਜੂਨ (ਮਸੀਤੀ)-ਬੀ. ਐਨ. ਡੀ. ਸੀਨੀ. ਸੈਕੰ. ਸਕੂਲ ਕੰਧਾਲਾ ਜੱਟਾਂ ਦੇ ਐਨ. ਸੀ. ਸੀ. ਕੈਡਿਟਸ ਐਨੂਅਲ ਟ੍ਰੇਨਿੰਗ ਕੈਂਪ ਲਈ ਰਵਾਨਾ ਹੋਏ | ਇਹ 10 ਰੋਜ਼ਾ ਟ੍ਰੇਨਿੰਗ ਕੈਂਪ ਤੇ ਰਵਾਨਗੀ ਸਮੇਂ ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਨ. ਸੀ. ਸੀ. ਦੇਸ਼ ਦੇ ਡਿਫੈਂਸ ਸਿਸਟਮ ਦੀ ਰੀੜ੍ਹ ਦੀ ਹੱਡੀ ਹੈ ਅਤੇ ਕੈਡਿਟਾਂ ਨੂੰ ਦੇਸ਼ ਸੇਵਾ ਲਈ ਤਿਆਰ ਕਰਕੇ ਸੈਨਿਕ ਬਲ, ਪੁਲਿਸ ਬਲ, ਵਾਯੂ ਸੈਨਾ, ਜਲ ਸੈਨਾ ਲਈ ਪਨੀਰੀ ਤਿਆਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | 12 ਪੰਜਾਬ ਬਟਾਲੀਅਨ ਐਨ. ਸੀ. ਸੀ. ਹੁਸ਼ਿਆਰਪੁਰ ਵਲੋਂ ਇਸ ਕੈਂਪ ਦਾ ਆਯੋਜਨ ਜੇ. ਐਨ. ਵੀ. ਫਲਾਹੀ ਵਿਖੇ ਕਰਨਲ ਲਵਦੀਪ ਸਿੰਘ ਸੈਣੀ (ਸੈਨਾ ਮੈਡਲ), ਸੂਬੇਦਾਰ ਮੇਜਰ ਕਿ੍ਸ਼ਨ ਸਿੰਘ ਦੇ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਕੈਂਪ 'ਚ ਫਿਜ਼ੀਕਲ ਟ੍ਰੇਨਿੰਗ ਤੋਂ ਇਲਾਵਾ, ਵੈਪਨ ਹੈਂਡਲਿੰਗ, ਸ਼ੂਟਿੰਗ, ਡਰਿਲ ਪ੍ਰੈਕਟਿਸ, ਮੈਪ ਰੀਡਿੰਗ ਤੇ ਖੇਲਾਂ ਦੇ ਨਾਲ ਕਲਚਰਲ ਪ੍ਰੋਗਰਾਮ ਵੀ ਕਰਵਾਏ ਜਾਣੇ ਹਨ | ਇਸ ਮੌਕੇ ਬੱਚਿਆਂ ਨੂੰ ਸਕੂਲ ਤੋ ਰਵਾਨਾ ਕਰਦੇ ਹੋਏ ਇੰਜ. ਅਨਿਲ ਮਹਿਤਾ ਨੇ ਜਿੱਥੇ ਕੈਡਿਟਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਉੱਥੇ ਨਾਲ ਹੀ ਉਨ੍ਹਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਟ੍ਰੇਨਿੰਗ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕੈਡਿਟਸ ਹਰਵੀਰ ਸਿੰਘ, ਇਮਾਨ ਗਿੱਲ, ਵਿਕਾਸ ਗਿੱਲ, ਸਹਿਜਵੀਰ ਸਿੰਘ, ਗੁਰਵੀਰ ਸਿੰਘ ਹਰਪ੍ਰੀਤ ਸਿੰਘ, ਗੁਰਜੋਤ ਸਿੰਘ ਸਿਮਰਨਜੀਤ ਕੌਰ, ਏਕਮਪ੍ਰੀਤ ਕੌਰ, ਰਾਧਿਕਾ, ਸੋਨਾਕਸ਼ੀ, ਰਵਜੋਤ ਕੌਰ ਤੇ ਸਟਾਫ਼ ਮੈਂਬਰ ਫ਼ਸਟ ਅਫ਼ਸਰ ਜਤਿੰਦਰ ਸਿੰਘ, ਅਮਿਤ ਕੁਮਾਰ ਗੁਰਦੀਪ ਸਿੰਘ, ਇਕਬਾਲ ਸਿੰਘ, ਜਸਵੀਰ ਕੌਰ, ਕੋਮਲ, ਜਾਨਵੀਰ ਕੌਰ, ਜੀਨਤ ਅਤੇ ਮਨਦੀਪ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਅਗਲੀ ਖ਼ਬਰ ਘਰੋਂ ਲੈ ਕੇ ਗਏ 22 ਸਾਲਾ ਨੌਜਵਾਨ ਦੀ ਲਾਸ਼ ਮਿਲੀ, ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।